07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਾਊਾਟ ਲਿਟਰਾ ਜੀ ਸਕੂਲ 'ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 14-04-2026
ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜੀ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਪ੍ਰਧਾਨ ਚਮਨ ਲਾਲ ਗੁਲਾਟੀ ਅਤੇ ਪਿ੍ੰਸੀਪਲ ਰਜਨੀ ਠਾਕੁਰ ਨੇ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਹੋਈ | ਇਸ ਤੋਂ ਬਾਅਦ ਨੌਜਵਾਨ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਭੰਗੜਾ ਪੇਸ਼ ਕੀਤਾ | ਇਸ ਤੋਂ ਇਲਾਵਾ ਕੁੜੀਆਂ ਨੇ ਲੋਕ ਨਾਚ ਗਿੱਧਾ ਪੇਸ਼ ਕੀਤਾ, ਜਿਸ ਨੇ ਪ੍ਰੋਗਰਾਮ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ | ਨੌਜਵਾਨ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੇ ਸੁੰਦਰ ਨਾਚ ਪੇਸ਼ ਕੀਤੇ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪਿ੍ੰਸੀਪਲ ਰਜਨੀ ਠਾਕੁਰ ਨੇ ਕਿਹਾ ਕਿ ਵਿਸਾਖੀ ਪੰਜਾਬ ਦਾ ਇਕ ਬਹੁਤ ਮਸ਼ਹੂਰ ਤਿਉਹਾਰ ਹੈ, ਜੋ ਹਰ ਸਾਲ ਕਣਕ ਦੀ ਫ਼ਸਲ ਦੇ ਪੱਕਣ ਦੇ ਮੌਕੇ 'ਤੇ ਵਿਸਾਖ ਦੇ ਸੰਗਰਾਂਦ 'ਤੇ ਮਨਾਇਆ ਜਾਂਦਾ ਹੈ | ਇੰਜੀਨੀਅਰ ਚਮਨ ਲਾਲ ਗੁਲਾਟੀ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਜੋੜਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ | ਇਹ ਪ੍ਰੋਗਰਾਮ ਈਸ਼ਾਨ, ਸੋਨੀਆ ਸ਼ਰਮਾ ਅਤੇ ਪੂਨਮ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ | ਅੰਤ ਵਿਚ ਚਮਨ ਲਾਲ ਗੁਲਾਟੀ ਅਤੇ ਪਿ੍ੰਸੀਪਲ ਰਜਨੀ ਠਾਕੁਰ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ ਦੇ ਸਰਕਾਰੀ ਸਕੂਲ ਦੀ ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਸਨਮਾਨਿਤ ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਵਿਸਾਖੀ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।