06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ

ਅਜੀਤ ਡੈਸਕ 14-04-2026
ਫ਼ਰੀਦਕੋਟ, 13 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਕੁਸ਼ਤੀ ਅਖਾੜਾ ਫ਼ਰੀਦਕੋਟ ਦੇ ਪਹਿਲਵਾਨ ਰਾਸ਼ਟਰੀ ਪੱਧਰ 'ਤੇ ਛੱਤੀਸਗੜ੍ਹ 'ਚ ਚੱਲ ਰਹੀ ਜੂਨੀਅਰ ਨੈਸ਼ਨਲ ਕੁਸ਼ਤੀ ਮੁਕਾਬਲੇ 'ਚ ਗਰਿਕੋ ਰੋਮਨ 97 ਕਿਲੋ ਭਾਰ ਵਰਗ ਵਿਚ ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੇ ਗੋਲਡ ਮੈਡਲ ਜਿੱਤ ਕੇ ਫ਼ਰੀਦਕੋਟ ਦਾ ਨਾਂਅ ਰੌਸ਼ਨ ਕੀਤਾ ਹੈ | ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜੇ ਦੇ ਕਈ ਪਹਿਲਵਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਪ੍ਰਾਪਤ ਕਰ ਚੁੱਕੇ ਹਨ | ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੇ ਇਕ ਵਾਰ ਫਿਰ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦਾ ਨਾਮ ਚਮਕਾਇਆ ਹੈ | ਇਸ ਮੌਕੇ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਸਰਪ੍ਰਸਤ ਜਗਦੇਵ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਕੁਸ਼ਤੀ ਕੋਚ ਹਰਗੋਬਿੰਦ ਸਿੰਘ ਸੰਧੂ, ਰਣਜੀਤ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ, ਗੁਰਮੀਤ ਸਿੰਘ ਦਿਓਲ, ਹਰਪਿੰਦਰਜੀਤ ਸਿੰਘ ਸੰਧੂ, ਇਕਬਾਲ ਸਿੰਘ, ਗੁਰਬਿੰਦਰ ਸਿੰਘ ਸੰਘਾ, ਬਰਜਿੰਦਰ ਸਿੰਘ ਪੋਪਲ, ਗੁਰਤੇਜ ਸਿੰਘ, ਗੁਰਕੰਮਲ ਸਿੰਘ, ਗੁਰਕੀਰਤ ਸਿੰਘ, ਅਮਨ ਵੜਿੰਗ, ਸੁਖਜਿੰਦਰ ਸਮਰਾ, ਸੁਰਜੀਤ ਸਿੰਘ, ਇੰਦਰਜੀਤ ਸਿੰਘ ਕੋਚ ਯੂ.ਐਸ.ਏ, ਨਵਜੀਤ ਕੋਚ, ਦਲਜੀਤ ਕੌਰ ਅਤੇ ਸਾਰੇ ਪਹਿਲਵਾਨਾਂ ਅਤੇ ਖ਼ੇਡ ਪ੍ਰਮੋਟਰਾਂ ਨੇ ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ ਦੇ ਡੇਰਾ ਠਾਣੇ ਵਾਲਾ 'ਚ ਲੜਕੀਆਂ ਦੇ ਸਮੂਹਿਕ ਵਿਆਹ ਸੰਬੰਧੀ ਸਮਾਗਮ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਠਵੀਂ ਜਮਾਤ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।