06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜ਼ਿਲ੍ਹਾ ਪੁਲਿਸ ਮੁਖੀ ਵਲੋਂ 75 ਮੁਲਾਜ਼ਮ ਸਰਟੀਫ਼ਿਕੇਟ ਤੇ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ <br/>

ਅਜੀਤ ਡੈਸਕ 05-04-2026
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸਰਟੀਫ਼ਿਕੇਟ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਸੇਵਾਵਾਂ, ਇਮਾਨਦਾਰੀ, ਲਗਨ ਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਅਤੇ ਵਿਸ਼ੇਸ਼ ਮਿਸਾਲ ਕਾਇਮ ਕੀਤੀ | ਇਸ ਮੌਕੇ ਐੱਸ.ਐੱਸ.ਪੀ. ਅਭਿਮਨਿਊ ਰਾਣਾ, ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਹਰਕਮਲ ਕੌਰ ਐੱਸ.ਪੀ. (ਐੱਚ), ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਅਰਨ ਮੁੰਡਨ ਡੀ.ਐੱਸ.ਪੀ. (ਗਿੱਦੜਬਾਹਾ), ਨਵੀਨਪਾਲ ਸਿੰਘ ਡੀ.ਐੱਸ.ਪੀ. (ਮਲੋਟ), ਹਰਬੰਸ ਸਿੰਘ ਡੀ.ਐੱਸ.ਪੀ. (ਲੰਬੀ), ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ) ਅਤੇ ਹੋਰ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਸਨਮਾਨਿਤ ਕੀਤੇ ਮੁਲਾਜ਼ਮਾਂ ਵਿਚ ਹਰਕਮਲ ਕੌਰ ਐੱਸ.ਪੀ. (ਐੱਚ), ਰਜੇਸ਼ ਠਾਕੁਰ ਡੀ.ਐੱਸ.ਪੀ., ਹਰਜੀਤ ਸਿੰਘ ਡੀ.ਐੱਸ.ਪੀ., ਤੇਜਿੰਦਰਪਾਲ ਸਿੰਘ ਡੀ.ਐੱਸ.ਪੀ., ਬਚਨ ਸਿੰਘ ਡੀ.ਐੱਸ.ਪੀ., ਅਰਨ ਮੁੰਡਨ ਡੀ.ਐੱਸ.ਪੀ., ਹਰਬੰਸ ਸਿੰਘ ਡੀ.ਐੱਸ.ਪੀ., ਇੰਸਪੈਕਟਰ ਦਵਿੰਦਰ ਕੁਮਾਰ, ਏ.ਐੱਸ.ਆਈ. ਮੰਗਲ ਸਿੰਘ, ਏ.ਐੱਸ.ਆਈ. ਮਹਿਮਾ ਸਿੰਘ, ਏ.ਐੱਸ.ਆਈ. ਹਰਪਾਲ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ, ਏ.ਐੱਸ.ਆਈ. ਹਰਜੂਰ ਸਿੰਘ, ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਗੁਰਜੰਤ ਸਿੰਘ, ਏ.ਐੱਸ.ਆਈ. ਗੁਰਚਰਨ ਸਿੰਘ, ਇੰਸਪੈਕਟਰ ਮੁਖ਼ਤਿਆਰ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ, ਏ.ਐੱਸ.ਆਈ. ਹਰਪਿੰਦਰ ਸਿੰਘ, ਏ.ਐੱਸ.ਆਈ. ਦਾਰਾ ਸਿੰਘ, ਏ.ਐੱਸ.ਆਈ. ਜਗਸੀਰ ਸਿੰਘ, ਏ.ਐੱਸ.ਆਈ. ਰਸ਼ਪਾਲ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ, ਏ.ਐੱਸ.ਆਈ. ਵੇਦ ਪ੍ਰਕਾਸ਼, ਏ.ਐੱਸ.ਆਈ. ਕਰਨੈਲ ਸਿੰਘ, ਐੱਸ.ਆਈ. ਕਰਮਜੀਤ ਕੌਰ, ਏ.ਐੱਸ.ਆਈ. ਰਜਿੰਦਰ ਸਿੰਘ, ਏ.ਐੱਸ.ਆਈ. ਹਰਿੰਦਰ ਸਿੰਘ ਤੋਂ ਇਲਾਵਾ 45 ਹੋਰ ਰੈਂਕ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਆਪਣੀ ਡਿਊਟੀ ਨੂੰ ਇਮਾਨਦਾਰੀ, ਜ਼ਿੰਮੇਵਾਰੀ ਤੇ ਲਗਨ ਨਾਲ ਨਿਭਾਇਆ ਗਿਆ | ਪੁਲਿਸ ਵਲੋਂ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਐੱਸ.ਐੱਸ.ਪੀ. ਦਫ਼ਤਰ ਵਿਖੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਜੋ ਇਨ੍ਹਾਂ ਦੇ ਹੌਂਸਲੇ ਨੂੰ ਹੋਰ ਵਧਾਇਆ ਜਾਵੇ ਤੇ ਹੋਰ ਮੁਲਾਜ਼ਮ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਸਕਣ | ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜੋ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਂਦੇ ਹਨ, ਉਹ ਨਾ ਸਿਰਫ਼ ਵਿਭਾਗ ਦੀ ਸ਼ਾਨ ਵਧਾਉਂਦੇ ਹਨ, ਸਗੋਂ ਲੋਕਾਂ ਵਿਚ ਪੁਲਿਸ ਪ੍ਰਤੀ ਭਰੋਸਾ ਵੀ ਮਜ਼ਬੂਤ ਕਰਦੇ ਹਨ |

ਪਿਛਲੀ ਖ਼ਬਰ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਦੋਦਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।