06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੋਦਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 05-04-2026
ਦੋਦਾ, 4 ਅਪ੍ਰੈਲ (ਰਵੀਪਾਲ)-ਧੰਨ ਧੰਨ ਬਾਬਾ ਧਿਆਨ ਦਾਸ ਦੋਦਾ ਦੇ ਪਵਿੱਤਰ ਅਸਥਾਨਾਂ ਉਪਰ ਸੰਤ ਬਾਬਾ ਸਾਧੂ ਸਿੰਘ ਜੀ ਛਾਹੜ ਵਾਲਿਆਂ ਦੀ ਪ੍ਰੇਰਨਾ ਸਦਕਾ ਲਗਪਗ ਪਿਛਲੇ 25 ਸਾਲਾਂ ਤੋਂ ਹੋ ਚੱਲ ਰਿਹਾ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਅਤੇ ਜਥੇਦਾਰ ਬਾਬਾ ਸੁਖਜੀਤ ਸਿੰਘ ਨੇ ਅਖ਼ੀਰਲੇ ਦਿਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਵਰ੍ਹਦੇ ਮੀਂਹ 'ਚ ਵੀ ਸੰਗਤਾਂ ਅਡੋਲ ਬੈਠੀਆਂ ਰਹੀਆਂ ਅਤੇ ਸਮੂਹ ਟੀਮ ਦੀਵਾਨ ਕਮੇਟੀ ਵਲੋਂ ਸਮੁੱਚੇ ਨਗਰ ਤੇ ਜਿਨ੍ਹਾਂ ਭਰਾਵਾਂ ਨੇ ਇਸ ਸਮਾਗਮ ਵਿਚ ਵੱਡਾ ਯੋਗਦਾਨ ਦਿੱਤਾ ਅਤੇ ਹੋਰ ਵੀ ਜਿਨ੍ਹਾਂ ਸੰਗਤਾਂ ਨੇ ਤਿਲ ਫੁਲ ਭੇਟਾ ਕਰਕੇ ਇਸ ਸਮਾਗਮ 'ਚ ਹਿੱਸਾ ਪਾਇਆ, ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਭਾਗ ਸਿੰਘ ਸਰਪੰਚ, ਜਗਮੋਹਨ ਸਿੰਘ ਪੰਚ, ਸੇਵਾਦਾਰ ਭਾਈ ਅਵਤਾਰ ਸਿੰਘ ਬੱਗਾ ਖ਼ਾਲਸਾ, ਗੁਰਸੇਮ ਸਿੰਘ ਖ਼ਾਲਸਾ, ਜਸਕਰਨ ਸਿੰਘ ਖ਼ਾਲਸਾ, ਗੁਰਤੇਜ ਸਿੰਘ ਖ਼ਾਲਸਾ, ਕਿ੍ਸ਼ਨ ਸਿੰਘ ਬਿਜਲੀ ਬੋਰਡ ਵਾਲੇ, ਅਰਸ਼ ਬਰਾੜ, ਤੇਜਾ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਧਿਆਨਦਾਸ ਕਮੇਟੀ, ਗੁਰਮੇਲ ਸਿੰਘ ਫ਼ੌਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪਾਤਿਸ਼ਾਹੀ, ਜਰਨੈਲ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਕੇਵਲ ਸਿੰਘ ਕਾਉਣੀ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੋਦਾ, ਬਾਬਾ ਅਮਰ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਵਾਲੇ, ਸੁਖਪਾਲ ਸਿੰਘ ਬਰਾੜ ਮੁੱਖ ਸੇਵਾਦਾਰ ਡੇਰਾ ਬਾਬਾ ਕਿ੍ਸ਼ਨ ਦਾਸ ਗਊ ਸੇਵਾ ਸੰਮਤੀ ਦੋਦਾ, ਅੰਮਿ੍ਤਪਾਲ ਸਿੰਘ ਬਰਾੜ, ਹਰਪਾਲ ਬਰਾੜ, ਸਵਰਨ ਸਿੰਘ ਸੱਚਦੇਵਾ ਦਾ ਪਰਿਵਾਰ, ਗੁਰਦਿਆਲ ਸਿੰਘ ਸੱਚਦੇਵਾ ਦਾ ਪਰਿਵਾਰ, ਰਛਪਾਲ ਸਿੰਘ ਸੱਚਦੇਵਾ, ਜਗਸੀਰ ਸਿੰਘ ਭਾਊ, ਸਿੰਗਲਦੀਪ ਆਸਟ੍ਰੇਲੀਆ, ਦੀਪਾ ਆਸਟ੍ਰੇਲੀਆ, ਗੁਰਜੀਤ ਬਰਾੜ ਕੈਨੇਡਾ, ਨਵੀ ਤੇ ਪੁਰਾਣੀ ਪੰਚਾਇਤ ਆਦਿ ਸਮੂਹ ਨਗਰ ਦੋਦਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ 75 ਮੁਲਾਜ਼ਮ ਸਰਟੀਫ਼ਿਕੇਟ ਤੇ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ <br/> ਅਗਲੀ ਖ਼ਬਰ ਵਿਧਾਨ ਸਭਾ ਹਲਕਾ ਜੈਤੋ ਲਈ ਅੱਜ ਦਾ ਦਿਨ ਭਾਗਾਂ ਭਰਿਆ-ਵਿਧਾਇਕ ਅਮੋਲਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।