03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਪ੍ਰਾਇਮਰੀ ਸਕੂਲ (ਕੰਨਿਆ) ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

ਅਜੀਤ ਡੈਸਕ 29-03-2026
ਰੁਪਾਣਾ, 28 ਮਾਰਚ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ (ਕੰਨਿਆ) ਵਿਖੇ ਮੈਗਾ ਪੀ.ਟੀ.ਐੱਮ. ਕਰਵਾਈ ਗਈ | ਇਸ ਮੌਕੇ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਦੌਰਾਨ ਸਮਾਗਮ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸਪਨਾ ਰਾਣੀ, ਅਜੈਬ ਸਿੰਘ ਬਲਾਕ ਸੰਮਤੀ ਮੈਂਬਰ, ਕੇ.ਸੀ. ਰੁਪਾਣਾ, ਸਵਰਨ ਸਿੰਘ ਮੈਂਬਰ ਪੰਚਾਇਤ, ਅਰਸ਼ਦੀਪ ਸਿੰਘ ਅਤੇ ਪੂਜਾ ਰਾਣੀ ਹੈੱਡ ਟੀਚਰ ਨੇ ਹਰੇਕ ਜਮਾਤ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਏ ਬੱਚਿਆਂ ਨੂੰ ਤਗ਼ਮੇ, ਸਰਟੀਫ਼ਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇ.ਸੀ. ਰੁਪਾਣਾ ਤੇ ਅਜੈਬ ਸਿੰਘ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਰਲਮਿਲ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵੀਰਪਾਲ ਕੌਰ, ਸੁਮਨ, ਛਿੰਦਾ ਸਿੰਘ, ਰੀਤੂ ਕੌਰ, ਮਨਜੀਤ ਕੌਰ, ਸਿਮਰਜੀਤ ਕੌਰ, ਪਰਮਿੰਦਰ ਕੌਰ, ਜੀਵਨ ਜੋਤੀ, ਸਿਮਰਜੀਤ ਕੌਰ ਸਮੂਹ ਕਮੇਟੀ ਮੈਂਬਰ, ਵੱਡੀ ਗਿਣਤੀ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਕਿਹਾ : ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਸਰਕਾਰ ਦਾ ਫ਼ਰਜ਼ ਵਿਧਾਇਕ ਕਾਕਾ ਬਰਾੜ ਵਲੋਂ ਦੋ ਹੋਰ ਆਮ ਆਦਮੀ ਕਲ... ਅਗਲੀ ਖ਼ਬਰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।