02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੈਟਰੋਲ ਪੰਪਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਾਅਦ ਹੁਣ ਲੋਕ ਗੈਸ ਏਜੰਸੀਆਂ ਵੱਲ ਕਰਨ ਲੱਗੇ ਕੂਚ

ਅਜੀਤ ਡੈਸਕ 29-03-2026
ਫ਼ਰੀਦਕੋਟ, 28 ਮਾਰਚ (ਜਸਵੰਤ ਸਿੰਘ ਪੁਰਬਾ)-ਪੈਟਰੋਲ ਅਤੇ ਡੀਜ਼ਲ ਦੀ ਸ਼ਾਰਟੇਜ਼ ਦੇ ਡਰ ਦੇ ਚੱਲਦੇ ਦੇਖਣ ਨੂੰ ਮਿਲਿਆ ਸੀ ਕਿ ਲੋਕ ਪੈਟਰੋਲ ਪੰਪਾਂ ਦੇ ਬਾਹਰ ਕੈਨੀਆਂ ਲੈ ਕੇ ਤੇਲ ਭਰਵਾਉਣ ਲਈ ਪੁੱਜ ਗਏ ਸਨ ਅਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਵੀ ਮਿਲੀਆਂ ਸੀ | ਦੂਜੇ ਪਾਸੇ ਹੁਣ ਗੈਸ ਏਜੰਸੀਆਂ ਵੱਲ ਵੀ ਲੋਕ ਵੱਡੀ ਗਿਣਤੀ 'ਚ ਪੁੱਜ ਰਹੇ ਹਨ ਅਤੇ ਧੜਾਧੜ ਕੇ.ਵਾਈ.ਸੀ. ਕਰਵਾ ਰਹੇ ਹਨ ਤਾਂ ਜੋ ਗੈਸ ਬੁੱਕ ਕਰਵਾਉਣ ਲਈ ਦਿੱਕਤ ਨਾ ਆਵੇ | ਲੋਕਾਂ ਨੇ ਸ਼ਿਕਾਇਤ ਕੀਤੀ ਕਿ ਗੈਸ ਬੁੱਕ ਹੋਣ ਦੇ ਬਾਵਜੂਦ ਕਈ ਕਈ ਦਿਨ ਗੈਸ ਦੀ ਸਪਲਾਈ ਨਹੀਂ ਮਿਲਦੀ ਅਤੇ ਗੈਸ ਲੈਣ ਲਈ ਘੰਟਿਆਂਬੱਧੀ ਏਜੰਸੀ ਦੇ ਬਾਹਰ ਇੰਤਜ਼ਾਰ ਕਰਨਾ ਪੈ ਰਿਹਾ ਹੈ | ਲੋਕਾਂ ਨੇ ਦੱਸਿਆ ਕਿ 25 ਦਿਨਾਂ ਬਾਅਦ ਸਿਲੰਡਰ ਮਿਲਣ ਕਾਰਨ ਬਹੁਤ ਮੁਸ਼ਕਿਲ ਆ ਰਹੀ ਹੈ ਜਿਸ ਕਰਕੇ ਲੱਕੜ ਬਾਲਣ ਵੀ ਇਸਤੇਮਾਲ ਕਰਨਾ ਪੈ ਰਿਹਾ ਹੈ | ਲੋਕਾਂ ਵਿਚ ਮਚੇ ਹਫ਼ੜਾ ਦਫ਼ੜੀ ਦੇ ਮਾਹੌਲ ਨੂੰ ਲੈ ਕੇ ਏਜੰਸੀ ਮਾਲਕ ਨੇ ਕਿਹਾ ਕਿ ਇਹ ਭੀੜ ਇਸ ਕਰਕੇ ਹੈ ਕਿ ਹਾਲੇ ਤੱਕ ਜ਼ਿਆਦਾ ਲੋਕਾਂ ਨੇ ਕੇ.ਵਾਈ.ਸੀ. ਨਹੀਂ ਕਰਵਾਈ ਜਿਸ ਕਾਰਨ ਗੈਸ ਬੁੱਕ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਕਿੱਲਤ ਨਹੀਂ ਅਤੇ ਪਿੱਛੋਂ ਵੀ ਕੰਪਨੀ ਵਲੋਂ ਸਪਲਾਈ ਨਿਰਵਿਘਨ ਮਿਲ ਰਹੀ ਹੈ ਇਸ ਲਈ ਘਬਰਾਉਣ ਦੀ ਲੋੜ ਨਹੀਂ | ਲੋਕ ਆਪਣੇ ਕਨੈਕਸ਼ਨ ਦੀ ਕੇ.ਵਾਈ.ਸੀ. ਕਰਵਾਉਣ ਅਤੇ ਘਰ ਬੈਠੇ ਹੀ ਗੈਸ ਬੁੱਕ ਕਰਵਾ ਸਕਦੇ ਹਨ ਜੋ 24 ਘੰਟਿਆਂ 'ਚ ਘਰੇ ਹੀ ਡਲਿਵਰੀ ਹੋ ਜਾਂਦੀ ਹੈ ਇਸ ਲਈ ਘਬਰਾਹਟ 'ਚ ਨਾ ਆਉਣ |
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪੁਲਿਸ ਵਲੋਂ ਰੇਲਵੇ ਸਟੇਸ਼ਨਾਂ ਦੀ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਛੁੱਟੀ ਤੋਂ ਵਾਪਸ ਜੇਲ੍ਹ 'ਚ ਆਏ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।