ਸ੍ਰੀ ਸ਼ਿਆਮ ਬਾਬਾ ਦੇ ਜਨਮ ਉਤਸਵ ਮੌਕੇ ਵਿਸ਼ਾਲ ਨਿਸ਼ਾਨ ਯਾਤਰਾ 20 ਨੂੰ ਸਜਾਈ ਜਾਵੇਗੀ
ਨਾਭਾ, 31 ਅਕਤੂਬਰ (ਵਰਿੰਦਰ ਵਰਮਾ)- ਸ੍ਰੀ ਸ਼ਿਆਮ ਪਰਿਵਾਰ ਸੰਘ ਨਾਭਾ ਵਲੋਂ ਸ੍ਰੀ ਸ਼ਿਆਮ ਬਾਬਾ ਜੀ ਦੇ ਪਾਵਨ ਜਨਮ ਉਤਸਵ ਨੂੰ ਸਮਰਪਿਤ 20 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਨਾਭਾ ਸ਼ਹਿਰ ਵਿਚ ਵਿਸ਼ਾਲ ਨਿਸ਼ਾਨ ਯਾਤਰਾ ਤੇ ਛੇਵੇਂ ਸਾਲਾਨਾ ਸ੍ਰੀ ਸ਼ਿਆਮ ਵੰਦਨਾ ਮਹੋਤਸਵ ਅਤੇ ਭੰਡਾਰੇ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਸੰਘ ਦੇ ਮੈਂਬਰਾਂ ਅਤੇ ਸ਼ਿਆਮ ਭਗਤਾਂ ਵਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਸੁਮਿਤ ਗੋਇਲ ਸ਼ੈਂਟੀ
01-11-2026