21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੱਸਾ ਸਿੰਘ ਆਹਲੂਵਾਲੀਆ ਦਾ ਜੀਵਨ ਪੰਥਕ ਏਕਤਾ ਤੇ ਕੌਮੀ ਸਵੈਮਾਣ ਦੀ ਮਿਸਾਲ- ਪ੍ਰੋ. ਬਡੰਗਰ

ਭੁੱਨਰਹੇੜੀ, 20 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਤੇ ਪੰਥਕ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਦਲੇਰੀ, ਦੂਰਅੰਦੇਸ਼ੀ, ਪੰਥਕ ਏਕਤਾ ਅਤੇ ਕੌਮੀ ਸਵੈਮਾਣ ਦੀ ਪ੍ਰਤੀਕ ਹੈ।

ਅਜੀਤ ਡੈਸਕ 21-10-2026
ਭੁੱਨਰਹੇੜੀ, 20 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਤੇ ਪੰਥਕ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਦਲੇਰੀ, ਦੂਰਅੰਦੇਸ਼ੀ, ਪੰਥਕ ਏਕਤਾ ਅਤੇ ਕੌਮੀ ਸਵੈਮਾਣ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਅਠਾਰ੍ਹਵੀਂ ਸਦੀ ਦੇ ਚੁਣੌਤੀਪੂਰਨ ਹਾਲਾਤ ਵਿਚ ਸਿੱਖ ਜਥਿਆਂ ਨੂੰ ਜਥੇਬੰਦ ਕਰਨ ਤੇ ਸਿੱਖ ਰਾਜਨੀਤਿਕ ਤਾਕਤ ਦੇ ਉਭਾਰ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਜੀਵਨ ਸੰਘਰਸ਼ ਅਤੇ ਸੇਵਾ ਦੀ ਮਿਸਾਲ ਹੈ। ਆਹਲੂਵਾਲੀਆ, ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਜਥੇ ਨਾਲ ਜੁੜ ਕੇ ਸਿੱਖ ਸੰਘਰਸ਼ ਦਾ ਹਿੱਸਾ ਬਣੇ। ਆਪਣੀ ਦਲੇਰੀ, ਜੰਗੀ ਮੁਹਾਰਤ ਅਤੇ ਅਗਵਾਈ ਦੇ ਗੁਣਾਂ ਸਦਕਾ ਉਹ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੀ ਅਗਵਾਈ ਹੇਠ ਸਿੱਖਾਂ ਨੇ ਮੁਗ਼ਲ ਤੇ ਅਫ਼ਗਾਨ ਤਾਕਤਾਂ ਦਾ ਸਾਹਮਣਾ ਕੀਤਾ। ਉਨ੍ਹਾਂ ਦਾ ਯੋਗਦਾਨ ਸਿੱਖ ਮਿਸਲਾਂ ਦੇ ਉਭਾਰ ਅਤੇ ਪੰਜਾਬ ਵਿਚ ਸਿੱਖਾਂ ਦੀ ਖ਼ੁਦਮੁਖ਼ਤਿਆਰ ਰਾਜਨੀਤਿਕ ਤਾਕਤ ਦੇ ਵਿਕਾਸ ਵਿਚ ਮਹੱਤਵਪੂਰਨ ਰਿਹਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੀਆਂ ਇਤਿਹਾਸਕ ਸ਼ਖ਼ਸੀਅਤਾਂ ਦੇ ਜੀਵਨ ਤੋਂ ਨੌਜਵਾਨ ਪੀੜ੍ਹੀ ਨੂੰ ਦ੍ਰਿੜ੍ਹਤਾ, ਅਨੁਸ਼ਾਸਨ, ਸੇਵਾ-ਭਾਵਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਕਾਂਗਰਸ ਡਟ ਕੇ ਖੜ੍ਹੀ ਹੈ- ਕੁਲਵਿੰਦਰ ਸਿੰਘ ਅਰਨੋਂ ਅਗਲੀ ਖ਼ਬਰ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਦੁਰਗਾ ਮੰਦਰ ’ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।