21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਦੁਰਗਾ ਮੰਦਰ ’ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਰਾਜਪੁਰਾ, 20 ਅਕਤੂਬਰ (ਰਣਜੀਤ ਸਿੰਘ)-ਇੱਥੋਂ ਦੇ ਪ੍ਰਸਿੱਧ ਦੁਰਗਾ ਮੰਦਰ ਸਮੇਤ ਹੋਰਨਾਂ ਮੰਦਰਾਂ ਵਿਚ ਨਵਰਤਾਰੇ ਤੇ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਮੰਦਰ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ।

ਅਜੀਤ ਡੈਸਕ 21-10-2026
ਰਾਜਪੁਰਾ, 20 ਅਕਤੂਬਰ (ਰਣਜੀਤ ਸਿੰਘ)-ਇੱਥੋਂ ਦੇ ਪ੍ਰਸਿੱਧ ਦੁਰਗਾ ਮੰਦਰ ਸਮੇਤ ਹੋਰਨਾਂ ਮੰਦਰਾਂ ਵਿਚ ਨਵਰਤਾਰੇ ਤੇ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਮੰਦਰ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਇਸ ਮੌਕੇ ’ਤੇ ਮੰਦਰ ਵਿਖੇ ਮਾਤਾ ਰਾਣੀ ਦਾ ਜਾਗਰਨ ਕਰਵਾਇਆ ਗਿਆ ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਸੋਢੀ ਨੇ ਪੂਰੇ ਵਿਧੀ ਵਿਧਾਨ ਅਨੁਸਾਰ ਜਯੋਤੀ ਪ੍ਰਚੰਡ ਕੀਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੰਦਰ ਸਭਾ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨਵਰਾਤਰੇ ਅਤੇ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧਾਰਮਿਕ ਇਕਜੁਟਤਾ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੇ ਆਏ ਹੋਏ ਸ਼ਰਧਾਲੂਆਂ ਨੂੰ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮਾਤਾ ਰਾਣੀ ਦਾ ਜਾਗਰਨ ਕਰਵਾਇਆ ਗਿਆ ਅਤੇ ਸ਼ਰਧਾਲੂਆਂ ਨੇ ਬਹੁਤ ਹੀ ਸ਼ਰਧਾ ਨਾਲ ਹਾਜ਼ਰੀਆਂ ਭਰੀਆਂ। ਜਾਗਰਨ ਦੌਰਾਨ ਮਾਤਾ ਦੀਆਂ ਭੇਟਾਂ ਤੇ ਅਤੇ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਤ ਵਿਨੋਦ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਅਸ਼ਟਮੀ ਅਤੇ ਨਵਰਾਤਰਿਆਂ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਦੁਰਗਾ ਮੰਦਰ ਦੇ ਇਤਿਹਾਸ ਬਾਬਤ ਚਾਨਣਾ ਪਾਇਆ। ਅੰਤ ਵਿਚ ਮਾਤਾ ਰਾਣੀ ਦਾ ਅਤੁੱਟ ਲੰਗਰ ਅਤੇ ਕੰਜਕ ਪ੍ਰਸ਼ਾਦ ਸੰਗਤਾਂ ਵਿਚ ਵਰਤਾਇਆ ਗਿਆ।
ਪਿਛਲੀ ਖ਼ਬਰ ਜੱਸਾ ਸਿੰਘ ਆਹਲੂਵਾਲੀਆ ਦਾ ਜੀਵਨ ਪੰਥਕ ਏਕਤਾ ਤੇ ਕੌਮੀ ਸਵੈਮਾਣ ਦੀ ਮਿਸਾਲ- ਪ੍ਰੋ. ਬਡੰਗਰ ਅਗਲੀ ਖ਼ਬਰ ਜੀਵਯਾਂਸ਼ੀ ਗੋਇਲ ਨੇ ਸ਼ੂਟਿੰਗ ’ਚ ਜਿੱਤੇ ਸੋਨੇ ਤੇ ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।