18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਾਤੜਾਂ ਨੇੜੇ ਦੋ ਸੜਕ ਹਾਦਸਿਆਂ ’ਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਮੌਤ, 1 ਜ਼ਖਮੀ ਦੋਵਾਂ ਮੋਟਰਸਾਈਕਲਾਂ ਦੀ ਵੱਖ-ਵੱਖ ਕਾਰਾਂ ਨਾਲ ਹੋਈ ਟੱਕਰ

ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬਡਵੀਜ਼ਨ ਪਾਤੜਾਂ ਦੇ ਕਸਬਾ ਘੱਗਾ ਨੇੜੇ ਹੋਏ ਦੋ ਸੜਕ ਹਾਦਸਿਆਂ ’ਚ ਤਿੰਨ ਮੋਟਰਸਾਈਕਲਾਂ ਸਵਾਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1 ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਪਾਤੜਾਂ ਦੇ ਹਸਪਤਾਲ ਪੁੱਜੇ ਥਾਣਾ ਘੱਗਾ ’ਚ ਤਾਇਨਾਤ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਪਾਤੜਾਂ ਪਟਿਆਲਾ ਮਾਰਗ ’ਤੇ ਘੱਗਾ ਸ਼ਹਿਰ ਦੇ ਬਾਹਰ ਡੇਰਾ ਸੱਚਾ ਸੌਦਾ ਦੇ ਸਤਸੰਗ ਭਵਨ ਨੇੜੇ ਇਕ ਕਾਰ ਨੰਬਰ ਪੀ.

ਅਜੀਤ ਡੈਸਕ 18-10-2026
ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬਡਵੀਜ਼ਨ ਪਾਤੜਾਂ ਦੇ ਕਸਬਾ ਘੱਗਾ ਨੇੜੇ ਹੋਏ ਦੋ ਸੜਕ ਹਾਦਸਿਆਂ ’ਚ ਤਿੰਨ ਮੋਟਰਸਾਈਕਲਾਂ ਸਵਾਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1 ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਪਾਤੜਾਂ ਦੇ ਹਸਪਤਾਲ ਪੁੱਜੇ ਥਾਣਾ ਘੱਗਾ ’ਚ ਤਾਇਨਾਤ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਪਾਤੜਾਂ ਪਟਿਆਲਾ ਮਾਰਗ ’ਤੇ ਘੱਗਾ ਸ਼ਹਿਰ ਦੇ ਬਾਹਰ ਡੇਰਾ ਸੱਚਾ ਸੌਦਾ ਦੇ ਸਤਸੰਗ ਭਵਨ ਨੇੜੇ ਇਕ ਕਾਰ ਨੰਬਰ ਪੀ.ਬੀ.13.ਬੀ.ਐੱਸ.6076 ਨਾਲ ਮੋਟਰਸਾਈਕਲ ਨੰਬਰ ਪੀ.ਬੀ.19-6041 ਨਾਲ ਟੱਕਰ ਹੋ ਗਈ। ਇਸ ਹੋਈ ਟੱਕਰ ’ਚ ਮੋਟਰਸਾਈਕਲ ’ਤੇ ੍ਸਵਾਰ ਬਲਵੀਰ ਸਿੰਘ ਪੁੱਤਰ ਸੋਹਣ ਸਿੰਘ ਅਤੇ ਰਾਜਵਿੰਦਰ ਸਿੰਘ ਵਾਸੀਅਨ ਸ਼ੇਰਖਾਂਨ ਵਾਲਾ ਬੁਡਲਾਢਾ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਦੂਸਰਾ ਹਾਦਸਾ ਪਾਤੜਾਂ ਪਟਿਆਲਾ-ਰੋਡ ’ਤੇ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ ਵੇਅ ਨੇੜੇ ਉਸ ਸਮੇਂ ਵਾਪਰਿਆ ਜਦੋਂ ਪੀਕਅਪ ਗੱਡੀ ਨੰਬਰ ਐੱਚ.ਆਰ 68 ਏ 5111 ਦਾ ਮੋਟਰਸਾਈਕਲ ਨੰਬਰ ਪੀ.ਬੀ.72-2186 ਨਾਲ ਟੱਕਰ ਹੋ ਗਈ। ਇਸ ਹੋਈ ਟੱਕਰ ’ਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਜਸਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਕਕਰਾਲਾ ਅਤੇ ਗਰਨਾਇਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕਲਵਾਣੂੰ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਜਸਪਾਲ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਨ੍ਹਾਂ ਹਾਦਸਿਆਂ ਦੇ ਪੜਤਾਲੀਆ ਅਫ਼ਸਰ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਹਾਦਸੇ ਦਾ ਕਾਰਨ ਬਣੀਆਂ ਕਾਰ ਅਤੇ ਪੀਅਕਪ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਦੋਂ ਕਿ ਇਨ੍ਹਾਂ ਦੇ ਡਰਾਈਵਰ ਹਾਦਸੇ ਮਗਰੋਂ ਫ਼ਰਾਰ ਹੋ ਗਏ ਹਨ। ਇਨ੍ਹਾਂ ਹਾਦਸਿਆਂ ਸੰਬੰਧੀ ਬਿਆਨ ਦਰਜ ਕਰਨ ਮਗਰੋਂ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਲੋਕ ਹਿਤ ਸੰਸਥਾ ਵਲੋਂ ਲਗਾਏ ਕੈਂਪ ਦੌਰਾਨ 110 ਬੱਚਿਆਂ ਦੇ ਦੰਦਾਂ ਦੀ ਜਾਂਚ ਅਗਲੀ ਖ਼ਬਰ ਪਿੰਡ ਰਾਏਪੁਰ ਮੰਡਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।