18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਰਬਨ ਅਸਟੇਟ ਫੇਜ ਤਿੰਨ ’ਚ ਖੁੱਲਾ ਪਿਆ ਗਟਰ ਹਾਦਸਿਆਂ ਨੂੰ ਦੇ ਰਿਹਾ ਹੈ ਸੱਦਾ

ਪਟਿਆਲਾ, 17 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਪਟਿਆਲਾ ਦੇ ਫੇਜ ਤਿੰਨ ਦੇ ਮਕਾਨ ਨੰਬਰ 130 ਦੇ ਬਾਹਰ ਲਗਭਗ 2 ਮਹੀਨੇ ਪਹਿਲਾ ਬਣਾਇਆ ਗਿਆ ਗਟਰ ਹਾਲੇ ਤੱਕ ਵੀ ਢੱਕਣ ਤੋਂ ਸੱਖਣਾ ਹੈ। ਜਿਸ ਕਾਰਨ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ।

ਅਜੀਤ ਡੈਸਕ 18-10-2026
ਪਟਿਆਲਾ, 17 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਪਟਿਆਲਾ ਦੇ ਫੇਜ ਤਿੰਨ ਦੇ ਮਕਾਨ ਨੰਬਰ 130 ਦੇ ਬਾਹਰ ਲਗਭਗ 2 ਮਹੀਨੇ ਪਹਿਲਾ ਬਣਾਇਆ ਗਿਆ ਗਟਰ ਹਾਲੇ ਤੱਕ ਵੀ ਢੱਕਣ ਤੋਂ ਸੱਖਣਾ ਹੈ। ਜਿਸ ਕਾਰਨ ਕਿਸੇ ਵੀ ਸਮੇਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਇਸ ਗਟਰ ਦੇ ਨਜਦੀਕ ਦੋ ਪਾਰਕ ਪੈਂਦੇ ਹਨ ਅਤੇ ਬੱਚੇ ਪਾਰਕਾਂ ’ਚ ਹਰ ਰੋਜ਼ ਖੇਡਦੇ ਰਹਿੰਦੇ ਹਨ। ਰਾਤ ਦੇ ਹਨੇਰੇ ਵਿਚ ਕਦੇ ਵੀ ਕੋਈ ਵਿਅਕਤੀ ਜਾਂ ਬੱਚਾ ਇਸ ਖੁਲ੍ਹੇ ਪਏ 10 ਫੁੱਟ ਡੂੰਘੇ ਗਟਰ ਵਿਚ ਡਿੱਗ ਸਕਦਾ ਹੈ। ਨੇੜੇ ਦੇ ਮਕਾਨ ਮਾਲਕਾਂ ਅਤੇ ਕਾਲੋਨੀ ਨਿਵਾਸੀਆਂ ਨੇ ਪੁੱਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸੰਬੰਧੀ ਕਈ ਵਾਰ ਸੂਚਨਾ ਦਿੱਤੀ ਹੈ ਪਰ ਇਸ ਦੇ ਢੱਕਣ ਨਹੀਂ ਲਗਾਇਆ ਗਿਆ। ਰੇਜੀ ਡੈਂਟ ਵੈਲਫ਼ੇਅਰ ਐਸੋਸੀਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸ਼ਾਹੀ, ਹਰਪ੍ਰੀਤ ਸਿੰਘ ਜ਼ੁਲਕਾ, ਰਾਜਿੰਦਰ ਸਿੰਘ ਥਿੰਦ, ਨਛੱਤਰ ਸਿੰਘ ਸਫੇੜਾ ਨੇ ਪੁੱਡਾ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਤੋਂ ਮੰਗ ਕੀਤੀ ਹੈ ਕਿ ਇਸ ਖੁਲ੍ਹੇ ਪਏ ਗਟਰ ’ਤੇ ਤਰੁੰਤ ਢੱਕਣ ਰੱਖਵਾਇਆ ਜਾਵੇ ਤਾਂ ਜੋ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ। ਕਾਲੋਨੀ ਨਿਵਾਸੀਆਂ ਨੇ ਕਿਹਾ ਕੇ ਗਟਰ ’ਚ ਡਿੱਗਣ ਕਾਰਨ ਜੇ ਕੋਈ ਮੰਦਭਾਗੀ ਘਟਨਾ ਵਾਪਰ ਦੀ ਹੈ ਉਸ ਦੀ ਸਾਰੀ ਜ਼ਿੰਮੇਵਾਰੀ ਪੁੱਡਾ ਅਧੀਕਾਰੀਆਂ ਦੀ ਹੋਵੇਗੀ।
ਪਿਛਲੀ ਖ਼ਬਰ ਸਮਾਣਾ ਪੁਲਿਸ ਵਲੋਂ ਮਰੋੜੀ, ਸ਼ੇਰਮਾਜਰਾ, ਤੁਲੇਵਾਲ ਅਤੇ ਮੁਰਾਦਪੁਰਾ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਪਟਿਆਲਾ ਨਗਰ ਨਿਗਮ ਦੇ ਵਾਰਡ ਨੰ. 15 ਤੇ 58 ਦੀ ਵੀ ਦੁਬਾਰਾ ਹੋਵੇਗੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।