18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਟਿਆਲਾ ਨਗਰ ਨਿਗਮ ਦੇ ਵਾਰਡ ਨੰ. 15 ਤੇ 58 ਦੀ ਵੀ ਦੁਬਾਰਾ ਹੋਵੇਗੀ ਚੋਣ

ਪਟਿਆਲਾ, 17 ਅਕਤੂਬਰ (ਅ. ਸ.

ਅਜੀਤ ਡੈਸਕ 18-10-2026
ਪਟਿਆਲਾ, 17 ਅਕਤੂਬਰ (ਅ.ਸ. ਆਹਲੂਵਾਲੀਆ)- ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ ਹੁਣ 30 ਵਾਰਡਾਂ ਦੀ ਚੋਣ ਕਰਵਾਈ ਜਾਵੇਗੀ, ਇਹ ਹੁਕਮ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਤੇ ਗਏ। ਲੰਘੇ ਦਿਨੀਂ ਇਹ ਹੁਕਮ 28 ਵਾਰਡਾਂ ਵਿਚ ਚੋਣ ਕਰਵਾਉਣ ਸੰਬੰਧੀ ਦਿੱਤੇ ਗਏ ਸਨ। ਅੱਜ ਦੋ ਹੋਰ ਵਾਰਡਾਂ 15 ਤੇ 58 ਵਿਚ ਵੀ ਦੁਬਾਰਾ ਚੋਣ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ। ਦੱਸਣਯੋਗ ਹੈ ਕਿ ਵਾਰਡ ਨੰ. 58 ਵਿਚ ‘ਆਪ’ ਦੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਅਤੇ ਵਾਰਡ ਨੰ. 15 ਵਿਚ ਕੌਂਸਲਰ ਤਜਿੰਦਰ ਕੌਰ ਹਨ। ਇੱਥੇ ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਹੋਈਆਂ ਚੋਣਾਂ ਵਿਚ ਵਿਰੋਧੀ ਧਿਰਾਂ ਵਲੋਂ ਹੁਕਮਰਾਨ ਧਿਰ ਖ਼ਿਲਾਫ਼ ਚੋਣਾਂ ਦੌਰਾਨ ਵੋਟਾਂ ਨਾ ਪਾਉਣ ਦੇਣਾ ਅਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਕਾਗਜ਼ ਹੀ ਨਾ ਭਰਨ ਦੇਣਾ ਵਰਗੇ ਇਲਜਾਮ ਲਗਾਏ ਸਨ ਜਿਸ ਤੋਂ ਬਾਅਦ ਫੈਸਲਾ ਆਇਆ ਹੈ।
ਪਿਛਲੀ ਖ਼ਬਰ ਅਰਬਨ ਅਸਟੇਟ ਫੇਜ ਤਿੰਨ ’ਚ ਖੁੱਲਾ ਪਿਆ ਗਟਰ ਹਾਦਸਿਆਂ ਨੂੰ ਦੇ ਰਿਹਾ ਹੈ ਸੱਦਾ ਅਗਲੀ ਖ਼ਬਰ ਅਮਨਦੀਪ ਕੌਰ ਧਾਲੀਵਾਲ ਵਲੋਂ ਅਜਨਾਲਾ ਵਿਖੇ ਰਾਮਲੀਲ੍ਹਾ ਦੀ ਸੀਤਾ ਹਰਨ ਨਾਈਟ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।