ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆ ਦੀ ਸ਼ੁਰੂਆਤ ਪੰਜਾਬ ਪੱਧਰ ਤੇ ਮੁੰਡਿਆਂ ਦੀਆਂ 16 ਟੀਮਾਂ ਲੈ ਰਹੀਆਂ ਨੇ ਭਾਗ - ਮਹੰਤ ਚਮਕੌਰ ਸਿੰਘ
ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਚੌਰਾ ,ਪਟਿਆਲਾ ਵਿਖੇ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਮਹੰਤ ਚਮਕੌਰ ਸਿੰਘ ਦੀ ਰਹਿਨੁਮਾਨੀ ਹੇਠ ਅਤੇ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਦੇ ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 31ਵੀਂ ਜੂਨੀਅਰ ਮੁੰਡੇ- ਕੁੜੀਆਂ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਅਜੀਤ ਡੈਸਕ
11-10-2026