11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੀਲਮ ਹਸਪਤਾਲ ਵਲੋਂ 85 ਸਾਲਾ ਮਰੀਜ਼ ਦੀ ਇੰਪੈਲਾ ਦੀ ਮਦਦ ਨਾਲ ਜੋਖ਼ਮ ਭਰੀ ਐਂਜੋਓਪਲਾਸਟੀ ਖੇਤਰ ਵਿਚ ਆਪਣੀ ਕਿਸਮ ਦਾ ਪਹਿਲਾ ਮਾਮਲਾ-ਡਾ. ਹਿਮਾਂਸ਼ੂ ਗੁਪਤਾ

ਰਾਜਪੁਰਾ, 10 ਅਕਤੂਬਰ (ਜੀ. ਪੀ.

ਨੀਲਮ ਹਸਪਤਾਲ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਿਮਾਂਸ਼ੂ ਗੁਪਤਾ, ਡਾ. ਨਿਤਿਨ ਗੁਪਤਾ ਅਤੇ ਡਾ. ਨੀਲਮ ਬਾਂਸਲ। ਅਜੀਤ ਤਸਵੀਰ 11-10-2026
ਰਾਜਪੁਰਾ, 10 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਮਲਟੀਸਪੇਸ਼ਲਿਟੀ ਨੀਲਮ ਹਸਪਤਾਲ ਦੇ ਡਾਕਟਰ ਹਿਮਾਂਸ਼ੂ ਗੁਪਤਾ (ਸਾਬਕਾ ਪ੍ਰੋਫੈਸਰ ਪੀ.ਜੀ.ਆਈ. ਚੰਡੀਗੜ੍ਹ) ਵਲੋਂ ਹਸਪਤਾਲ ’ਚ 85 ਸਾਲਾਂ ਦੇ ਦਿਲ ਦੇ ਮਰੀਜ ਦੀ ਹਾਈ ਇੰਪੈਲਾ ਵਿਧੀ ਦੀ ਮਦਦ ਨਾਲ ਜੌਖ਼ਮ ਭਰਿਆ ਦਿਲ ਦਾ ਆਪਰੇਸ਼ਨ ਕਰ ਇਕ ਹੋਰ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ ਤੇ ਇਹ ਖੇਦਰ ’ਚ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਪ੍ਰੈਸ ਕਾਨਫਰੰਸ ਦੋਰਾਨ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਹ ਇਕ ਹਾਈ ਰਿਸਕ ਤਕਨੀਕ ਹੈ। ਇਹ ਇੰਪੈਲਾ ਵਿਧੀ ਕਿਸੇ ਵੀ ਬਜ਼ੁਰਗ ਮਰੀਜ ਦੀ ਕਮਜ਼ੋਰ ਹੋਣ ਦੀ ਸਥਿਤੀ ਵਿਚ ਕਾਫੀ ਚਿਨੌਤੀਪੂਰਨ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਢੁੱਕਵੇਂ ਮਰੀਜ਼ਾਂ ਲਈ ਮਕੈਨੀਕਲ ਸਰਕੁਲੇਟਰੀ ਸਪੋਰਟ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਗੁੰਝਲਦਾਰ ਇਲਾਜ ਦੌਰਾਨ ਖੂਨ ਦੇ ਸੰਚਾਰ ਨੂੰ ਬਰਕਰਾਰ ਰੱਖ ਵਿਚ ਸਹਾਇਤਾ ਕਰਦੀ ਹੈ। ਉਹਨਾਂ ਦੱਸਿਆ ਕਿ ਇਕ 85 ਸਾਲਾਂ ਦੇ ਬਜ਼ੁਰਗ ਜਿਸ ਦੀ ਕੋਰੋਨਰੀ ਧਮਨੀਆਂ ਵਿਚ ਕੈਲਸ਼ੀਅਮ ਜਮ੍ਹਾਂ ਹੋਣ ਕਾਰਨ ਗੰਭੀਰ ਬਲਾਕੇਜ਼ ਸੀ ਦੀ ਕੁਝ ਦਿਨ ਪਹਿਲਾਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਮੈਂਬਰ ਡਾ. ਨਵਰੀਤ ਸਿੰਘ ਦੀ ਅਗਵਾਈ ’ਚ ਸਫਲਤਾਂ ਪੂਰਵਕ ਕੀਤੀ ਗਈ। ਇਸ ਆਪਰੇਸ਼ਨ ਤੋਂ ਬਾਅਦ ਮਰੀਜ ਦੀ ਹਾਲਤ ਬਿਲਕੁਲ ਠੀਕ ਹੈ। ਇਸ ਆਪਰੇਸ਼ਨ ’ਚ ਟੀਮ ਨੇ ਕਈ ਉੱਨਤ ਤਕਨੀਕਾਂ ਦੀ ਵਰਤੋਂ ਕੀਤੀ। ਜਿਨ੍ਹਾਂ ਵਿਚ ਰੋਟਾਬਲੇਸ਼ਨ, ਆਈ.ਵੀ.ਐੱਲ. ਅਤੇ ਆਈ.ਵੀ.ਯੂ.ਐੱਸ. ਸ਼ਾਮਲ ਸਨ। ਇਸ ਗੁੰਝਲਦਾਰ ਆਪਰੇਸ਼ਨ `ਚ ਇੰਪੈਲਾ ਡਿਵਾਈਸ ਦੀ ਵਰਤੋਂ ਕਰਕੇ ਕੋਰੋਨਰੀ ਧਮਨੀਆਂ ਦੇ ਖੱਬੀ ਮੁੱਖ ਬਾਈਫਰਕੇਸ਼ਨ ’ਚ ਉਮਰ ਵੱਧ ਹੋਣ ਕਾਰਨ ਕਮਜੋਰ ਹੋ ਚੁੱਕੀਆਂ ਧਮਨੀਆਂ ’ਚ ਇਸ ਤਕਨੀਕ ਨਾਲ 3 ਸਟੈਂਟ ਲਗਾਏ ਗਏ। ਇਸ ਦੋਰਾਨ ਨੀਲਮ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨਿਤਿਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੋਚ ਹੈ ਕਿ ਹਸਪਤਾਲ ’ਚ ਅਜਿਹੀਆਂ ਨਵੀਆਂ ਤਕਨੀਕਾਂ ਨਾਲ ਵਧੀਆਂ ਇਲਾਜ ਕਰਵਾਉਣ ਲਈ ਮਰੀਜਾਂ ਨੂੰ ਵੱਡੇ ਸ਼ਹਿਰਾਂ ’ਚ ਜਾ ਕੇ ਮਹਿੰਗਾ ਇਲਾਜ ਨਾ ਕਰਵਾਉਣਾ ਪਵੇ। ਇਸ ਲਈ ਉਨ੍ਹਾਂ ਵੱਲੋਂ ਸੰਸਾਰ ਪੱਧਰ ਦੀਆਂ ਇਹ ਤਕਨੀਕਾਂ ਤੇ ਉਪਕਰਨ ਲਿਆਂਦੇ ਜਾਂਦੇ ਹਨ। ਇਸ ਮੌਕੇ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨੀਲਮ ਬਾਂਸਲ, ਡਾ. ਸੁਧਾਸ਼ੂ, ਡਾ. ਅੰਕਿਤ, ਜਨਰਲ ਮੈਂਨੇਜਰ (ਆਪਰੇਸ਼ਨ) ਸੰਦੀਪ ਵੱਟਸ, ਅਜੈ ਕੱਕੜ ਸਮੇਤ ਹੋਰ ਹਾਜਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਵਿਖੇ ਦੋ ਦਿਨਾਂ ਸਹੋਦਿਆ ਵਾਲੀਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਖੇਡਾਂ ਜੀਵਨ ਦਾ ਅਨਿੱਖੜਵਾਂ... ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ’ਚ ਚੱਲ ਰਹੀ 61ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਅਥਲੈਟਿਕਸ ਮੀਟ ਸਮਾਪਤ ਵੈਲਹਮ ਬੁਆਏਜ਼ ਸਕੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।