ਸਰਕਾਰੀ ਮੈਡੀਕਲ ਕਾਲਜ ਨੂੰ ਬਿਹਤਰੀਨ ਕਾਰਗੁਜ਼ਾਰੀ ਵਾਲੇ ਬਲੱਡ ਸੈਂਟਰ ਲਈ ਸੂਬਾ ਪੱਧਰੀ ਪੁਰਸਕਾਰ
ਪਟਿਆਲਾ, 5 ਅਕਤੂਬਰ (ਮਨਦੀਪ ਸਿੰਘ ਖਰੌੜ)- ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ (ਬਲੱਡ ਸੈਂਟਰ, ਜਿਸ ਨੂੰ ਪਹਿਲਾਂ ਬਲੱਡ ਬੈਂਕ ਵਜੋਂ ਜਾਣਿਆ ਜਾਂਦਾ ਸੀ) ਨੂੰ ਪੰਜਾਬ ਦੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਬਲੱਡ ਸੈਂਟਰ ਵਜੋਂ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਕੌਮੀ ਸਵੈਇੱਛਕ ਖ਼ੂਨਦਾਨ ਦਿਵਸ ਦੇ ਸੰਬੰਧ ਵਿਚ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ।
ਪਟਿਆਲਾ, 5 ਅਕਤੂਬਰ (ਮਨਦੀਪ ਸਿੰਘ ਖਰੌੜ)- ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ (ਬਲੱਡ ਸੈਂਟਰ, ਜਿਸ ਨੂੰ ਪਹਿਲਾਂ ਬਲੱਡ ਬੈਂਕ ਵਜੋਂ ਜਾਣਿਆ ਜਾਂਦਾ ਸੀ) ਨੂੰ ਪੰਜਾਬ ਦੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਬਲੱਡ ਸੈਂਟਰ ਵਜੋਂ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਕੌਮੀ ਸਵੈਇੱਛਕ ਖ਼ੂਨਦਾਨ ਦਿਵਸ ਦੇ ਸੰਬੰਧ ਵਿਚ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਖ਼ੂਨਦਾਨ ਸੇਵਾਵਾਂ ਵਿਚ ਗੁਣਵੱਤਾ, ਸੁਰੱਖਿਆ ਅਤੇ ਬਿਹਤਰ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਭਾਗ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਮਾਨਤਾ ਵਜੋਂ ਦਿੱਤਾ ਗਿਆ ਹੈ। ਇਸ ਮੌਕੇ ਡਾ. ਮੋਨਿਕਾ ਗਰਗ ਪ੍ਰੋਫੈਸਰ ਇੰਚਾਰਜ ਬਲੱਡ ਸੈਂਟਰ, ਡਾ. ਰਜਨੀ ਬੱਸੀ ਸਹਾਇਕ ਪ੍ਰੋਫੈਸਰਅਤੇ ਡਾ. ਲਿਵਲੀਨ ਕੌਰ ਸਹਾਇਕ ਪ੍ਰੋਫੈਸਰ, ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਨੇ ਸੰਸਥਾ ਵਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਸਾਕਸ਼ੀ ਸਾਹਨੀ, ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ-ਕਮ-ਡਾਇਰੈਕਟਰ, ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ; ਡਾ. ਵਿਸ਼ਾਲ ਗਰਗ, ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤੇ ਡਾ. ਸੁਨੀਤਾ ਦੇਵੀ, ਜੁਆਇੰਟ ਡਾਇਰੈਕਟਰ, ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੀ ਮੌਜੂਦ ਸਨ।