06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਿਸ਼ਵ ਜਾਗ੍ਰਤੀ ਮਿਸ਼ਨ ਵਲੋਂ 90 ਬਜ਼ੁਰਗ ਮੈਂਬਰਾਂ ਦਾ ਸਨਮਾਨ

ਪਟਿਆਲਾ, 5 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵਲੋਂ ਸਥਾਨਕ ਗੋਬਿੰਦ ਵਿਖੇ ਸਮਾਗਮ ਕਰਵਾਇਆ ਗਿਆ ਉਪਰੰਤ ਪਟਿਆਲਾ ਮੰਡਲ ਦੀ ਭਜਨ ਮੰਡਲੀ ਦੇ ਮੈਂਬਰ ਹਨੀ ਕੰਬੋਜ ਅਤੇ ਸਾਥੀਆਂ ਵਲੋਂ ਭਜਨ ਪੇਸ਼ ਕੀਤੇ ਗਏ। ਇਸ ਮੌਕੇ ਸ਼ਰਧਾਲੂਆਂ ਨੇ ਆਚਾਰੀਆ ਸੁਧਾਂਸ਼ੂ ਮਹਾਰਾਜ ਦੇ ਵੀਡੀਓ ਸਤਿਸੰਗ ਰਾਹੀਂ ਅਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 06-10-2026
ਪਟਿਆਲਾ, 5 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵਲੋਂ ਸਥਾਨਕ ਗੋਬਿੰਦ ਵਿਖੇ ਸਮਾਗਮ ਕਰਵਾਇਆ ਗਿਆ ਉਪਰੰਤ ਪਟਿਆਲਾ ਮੰਡਲ ਦੀ ਭਜਨ ਮੰਡਲੀ ਦੇ ਮੈਂਬਰ ਹਨੀ ਕੰਬੋਜ ਅਤੇ ਸਾਥੀਆਂ ਵਲੋਂ ਭਜਨ ਪੇਸ਼ ਕੀਤੇ ਗਏ। ਇਸ ਮੌਕੇ ਸ਼ਰਧਾਲੂਆਂ ਨੇ ਆਚਾਰੀਆ ਸੁਧਾਂਸ਼ੂ ਮਹਾਰਾਜ ਦੇ ਵੀਡੀਓ ਸਤਿਸੰਗ ਰਾਹੀਂ ਅਸ਼ੀਰਵਾਦ ਪ੍ਰਾਪਤ ਕੀਤਾ। ਪਟਿਆਲਾ ਮੰਡਲ ਦੇ ਪ੍ਰਧਾਨ ਅਜੈ ਅਲੀਪੁਰੀਆ ਅਤੇ ਪ੍ਰਦੀਪ ਗਰਗ ਦੀ ਅਗਵਾਈ ਹੇਠ ਮੰਡਲ ਦੇ ਨੌਜਵਾਨ ਮੈਂਬਰਾਂ ਵਲੋਂ ਸਮਾਗਮ ਵਿਚ ਮੌਜੂਦ ਬਜ਼ੁਰਗਾਂ ਨੂੰ ਤਿਲਕ ਲਗਾ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਕੀਤੇ ਗਏ 90 ਮੈਂਬਰਾਂ ਵਿੱਚ ਆਰ. ਕੇ. ਸਿੰਗਲਾ, ਹਰਬੰਸ ਲਾਲ, ਯਸ਼ਪਾਲ ਕੱਕੜ, ਰਾਮ ਅਵਧ ਯਾਦਵ, ਜੀ. ਕੇ. ਵਰਮਾ, ਡਾ. ਸ਼ਵਿੰਦਰ ਗੋਇਲ, ਜਸਵੰਤ ਕੌੜਾ, ਪੀ. ਐਨ. ਸੇਠੀ, ਜੇ. ਕੇ. ਕਲਿਆਣ, ਸਤਪਾਲ ਆਹੂਜਾ, ਜਗਦੀਸ਼ ਆਹੂਜਾ, ਕੇ. ਸੀ. ਜੋਸ਼ੀ, ਅਜੈ ਖੰਨਾ, ਸ਼ਕੁੰਤਲਾ ਵਰਮਾ, ਊਸ਼ਾ ਸ਼ਰਮਾ, ਹੀਰਾ ਸੱਭਰਵਾਲ, ਵਿਨੋਦ ਕੁਮਾਰੀ, ਸੁਦਰਸ਼ਨ ਗੋਇਲ ਅਤੇ ਸੰਤੋਸ਼ ਕਪਿਲਾ ਆਦਿ ਸ਼ਾਮਲ ਸਨ। ਪੁਰਸ਼ ਵਰਗ ਦੇ ਸਨਮਾਨ ਲਈ ਸੁਨੀਲ ਗੁਪਤਾ, ਅਜੈ ਗੁਪਤਾ, ਸੰਜੇ ਬਾਂਸਲ, ਰਵੀ ਆਨੰਦ, ਕਰਨ ਧਮੀਜਾ, ਨਰੇਸ਼ ਧਮੀਜਾ, ਸਤੀਸ਼ ਸ਼ਰਮਾ, ਬੀ. ਐਮ. ਚੱਢਾ, ਵਿਨੀਤ ਧਮੀਜਾ ਅਤੇ ਸਤਪਾਲ ਨੇ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਵਿਨੀਤਾ, ਨੀਲਮ ਖੰਨਾ ਅਤੇ ਨੀਲਮ ਧਮੀਜਾ ਨੇ ਮਹਿਲਾ ਵਰਗ ਦੇ ਸਨਮਾਨ ਵਿਚ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਚੋਣ ਸਾਖਰਤਾ ਮੁਕਾਬਲਿਆਂ ’ਚ ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਭਾਈ ਘਨ੍ਹਈਆ ਜੀ ਵੈਲਫੇਅਰ ਸੁਸਾਇਟੀ ਵਲੋਂ ਸ਼ੁਰੂ ਕੀਤੇ ਮੁਫ਼ਤ ਸਿਲਾਈ ਸੈਂਟਰ ਦੇ ਦੂਜੇ ਗਰੁੱਪ ਦਾ ਕੋਰਸ ਹੋਇਆ ਪੂਰਾ : ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।