ਰੋਟਰੀ ਕਲੱਬ ਵਲੋਂ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਵੰਡੇ
ਪਟਿਆਲਾ, 3 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਰੋਟਰੀ ਕਲੱਬ ਪਟਿਆਲਾ ਵਲੋਂ ਗਾਂਧੀ ਜਯੰਤੀ ਮੌਕੇ ਸਿਕਲੀਗਰ ਬਸਤੀ, ਅਬਲੋਵਾਲ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਪ੍ਰਾਂਗਣ ਵਿਖੇ ਮੁਸਕੈਟ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੰਚਿਤ ਅਤੇ ਲੋੜਵੰਦ ਬੱਚਿਆਂ ਨੂੰ 50 ਸਕੂਲ ਬੈਗ ਸਟੇਸ਼ਨਰੀ ਸਮੇਤ ਵੰਡੇ ਗਏ।
ਅਜੀਤ ਡੈਸਕ
04-10-2026