ਨਗਰ ਕੌਂਸਲ ਸਨੌਰ ਦੀ ਹਾਊਸ ਮੀਟਿੰਗ ’ਚ 4.50 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਮਤੇ ਪਾਸ
ਸਨੌਰ, 30 ਸਤੰਬਰ (ਸੋਖਲ)- ਸਨੌਰ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਨਗਰ ਕੌਂਸਲ ਸਨੌਰ ਦੇ ਦਫ਼ਤਰ ਵਿਖੇ ਹਾਊਸ ਦੀ ਮੀਟਿੰਗ ਹੋਈ। ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਤੇ ਭਾਜਪਾ ’ਚ ਸ਼ਾਮਲ ਹੋਏ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।
ਸਨੌਰ, 30 ਸਤੰਬਰ (ਸੋਖਲ)- ਸਨੌਰ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਨਗਰ ਕੌਂਸਲ ਸਨੌਰ ਦੇ ਦਫ਼ਤਰ ਵਿਖੇ ਹਾਊਸ ਦੀ ਮੀਟਿੰਗ ਹੋਈ। ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਤੇ ਭਾਜਪਾ ’ਚ ਸ਼ਾਮਲ ਹੋਏ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ, ਸੀਵਰੇਜ ਸਿਸਟਮ, ਜਲ ਸਪਲਾਈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਸਬੰਧਤ ਲਗਪਗ 4.50 ਕਰੋੜ ਰੁਪਏ ਦੇ ਅਹਿਮ ਮਤੇ ਵਿਚਾਰ-ਵਟਾਂਦਰੇ ਉਪਰੰਤ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਦਿਸ਼ਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਡਾਣਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਨੀਤੀ ਤਹਿਤ ਸਫ਼ਾਈ ਸੇਵਕਾਂ ਤੇ ਦਫ਼ਤਰੀ ਸਟਾਫ਼ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਅਧੀਨ ਕੰਟਰੈਕਟ ਬੇਸਿਸ ‘ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸ ’ਤੇ ਕੰਮ ਕਰ ਰਹੇ ਸਫ਼ਾਈ ਸਟਾਫ਼ ਸਮੇਤ ਦਫ਼ਤਰੀ ਮੁਲਾਜ਼ਮਾਂ (ਦਰਜਾ-3 ਤੇ ਦਰਜਾ-4) ਨੂੰ ਇਨਸੋਰਸ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਵਾਰਡ ਨੰਬਰ 1 (ਅਨਾਜ ਮੰਡੀ ਰੋਡ) ਵਿਚ ਡੀ.ਆਈ.-ਕੇ7 ਪਾਈਪਾਂ ਰਾਹੀਂ ਵਾਟਰ ਸਪਲਾਈ ਲਾਈਨ ਲਈ 11.88 ਲੱਖ ਰੁਪਏ ਅਤੇ ਵਾਰਡ ਨੰਬਰ 5 ਵਿਚ ਪਾਈਪ ਲਾਈਨ ਪਾਉਣ ਲਈ 12.31 ਲੱਖ ਰੁਪਏ ਦੇ ਤਖ਼ਮੀਨੇ ਪਾਸ ਕੀਤੇ ਗਏ। ਸ਼ਹਿਰ ਅੰਦਰ ਜਨਤਕ ਪਖਾਨੇ ਬਣਾਉਣ ਅਤੇ ਭੂਰੀ ਹਾਊਸ ਤੋਂ ਬੱਸ ਸਟੈਂਡ ਫ਼ਿਰਨੀ ਤੱਕ ਐੱਨ. ਪੀ.-3 ਆਰ. ਸੀ. ਸੀ. ਸੀਵਰੇਜ ਪਾਈਪ ਪਾਉਣ ਲਈ 95.77 ਲੱਖ ਰੁਪਏ ਦੇ ਪ੍ਰੋਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਗਈ । ਹਾਊਸ ਵੱਲੋਂ ਨਗਰ ਕੌਂਸਲ ਹਦੂਦ ਅੰਦਰ ਪੈਂਦੀਆਂ ਸਾਂਝੀਆਂ, ਸ਼ਾਮਲਾਤ ਅਤੇ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ, ਰਿਟਾਇਰਡ ਪਟਵਾਰੀ ਦੀਆਂ ਸੇਵਾਵਾਂ ਲੈਣ ਅਤੇ ਸ਼ਹਿਰ ਵਿੱਚ ਸੁੰਦਰ ਪਾਰਕ ਤਿਆਰ ਕਰਕੇ ਉਸ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਆਦਮਕੱਦ ਬੁੱਤ ਸਥਾਪਿਤ ਕਰਨ ਸਬੰਧੀ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਲਖਵਿੰਦਰ ਸਿੰਘ, ਐੱਮ.ਈ. ਅਮਿਤ ਕੁਮਾਰ, ਜੇ.ਈ. ਜਗਦੀਪ ਸਿੰਘ, ਕੌਂਸਲਰ ਅਵਨੀਤ ਕੌਰ, ਕੌਂਸਲਰ ਵਿਕਾਸ ਅਟਵਾਲ, ਕੌਂਸਲਰ ਸੁਨੀਤਾ ਦੇਵੀ, ਕੌਂਸਲਰ ਚਰਨਜੀਤ ਸਿੰਘ, ਕੌਂਸਲਰ ਚਰਨਜੀਤ ਕੌਰ, ਕੌਂਸਲਰ ਤਰਸੇਮ ਸਿੰਘ, ਕੌਂਸਲਰ ਬਲਜੀਤ ਸਿੰਘ, ਕੌਂਸਲਰ ਸਤਨਾਮ ਕੌਰ, ਕੌਂਸਲਰ ਗੁਰਮੀਤ ਸਿੰਘ, ਕੌਂਸਲਰ ਜਸਵੀਰ ਕੌਰ, ਕੌਂਸਲਰ ਨਰਿੰਦਰ ਸਿੰਘ ਤੱਖਰ, ਕੌਂਸਲਰ ਪਿੰਕੀ ਰਾਣੀ, ਕੌਂਸਲਰ ਕੰਵਲਜੀਤ ਕੌਰ, ਸ਼ਾਮ ਸਿੰਘ, ਮਨਮੀਤ ਸਿੰਘ ਮੁੰਨਾ ਸਮੇਤ ਨਗਰ ਕੌਂਸਲ ਦਾ ਸਮੂਹ ਸਟਾਫ਼ ਹਾਜ਼ਰ ਸੀ।