11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਲਕੇ ’ਚ ਬੀਤੇ ਪੰਜ ਸਾਲਾਂ ’ਚ ਜ਼ੀਰੋ ਵਿਕਾਸ ਸੌ ਪ੍ਰਤੀਸ਼ਤ ਵਿਨਾਸ਼- ਹਰਦਿਆਲ ਸਿੰਘ ਕੰਬੋਜ਼

ਰਾਜਪੁਰਾ, 10 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਹਲਕੇ ਵਿਚ ਬੀਤੇ ਪੌਣੇ ਪੰਜ ਸਾਲਾਂ ਵਿਚ ਵਿਕਾਸ ਜੀਰੋ ਅਤੇ ਵਿਨਾਸ਼ ਜੰਗੀ ਪੱਧਰ ’ਤੇ ਹੋਇਆ ਹੈ, ਸੱਤਾਧਾਰੀ ਧਿਰ ਦੇ ਨਸ਼ਾ ਖਤਮ ਕਰਨ ਦੇ ਵਾਅਦੇ ਫਲਾਪ ਹੋਏ ਪਏ ਹਨ ਅਤੇ ਲੋਕੀ ਮੁੜ ਕੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣ ਲਈ ਕਾਹਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਅੱਧੀ ਦਰਜਣ ਦੇ ਕਰੀਬ ਵੱਖ-ਵੱਖ ਜ਼ੋਨਾਂ ਵਿਚ ਰੈਲੀਆਂ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਅਜੀਤ ਡੈਸਕ 11-09-2026
ਰਾਜਪੁਰਾ, 10 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਹਲਕੇ ਵਿਚ ਬੀਤੇ ਪੌਣੇ ਪੰਜ ਸਾਲਾਂ ਵਿਚ ਵਿਕਾਸ ਜੀਰੋ ਅਤੇ ਵਿਨਾਸ਼ ਜੰਗੀ ਪੱਧਰ ’ਤੇ ਹੋਇਆ ਹੈ, ਸੱਤਾਧਾਰੀ ਧਿਰ ਦੇ ਨਸ਼ਾ ਖਤਮ ਕਰਨ ਦੇ ਵਾਅਦੇ ਫਲਾਪ ਹੋਏ ਪਏ ਹਨ ਅਤੇ ਲੋਕੀ ਮੁੜ ਕੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣ ਲਈ ਕਾਹਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਅੱਧੀ ਦਰਜਣ ਦੇ ਕਰੀਬ ਵੱਖ-ਵੱਖ ਜ਼ੋਨਾਂ ਵਿਚ ਰੈਲੀਆਂ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਕੰਬੋਜ਼ ਨੇ ਜਾਂਸਲਾ, ਮਾਣਕੁਪਰ, ਸ਼ਾਮਦੋ ਤੇ ਹੋਰਨਾਂ ਪਿੰਡ ਵਿਚ ਭਰਵੀਆਂ ਰੈਲੀਆਂ ਕੀਤੀਆਂ ਜਿਥੇ ਲੋਕਾਂ ਦਾ ਭਰਭੂਰ ਹੁੰਗਾਰਾ ਮਿਲਿਆ ਹੈ। ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਹਲਕੇ ਵਿਚ ਕੋਈ ਵੀ ਵਿਕਾਸ ਦਾ ਕੰਮ ਨਹੀ ਹੋਇਆ ਜਦ ਕਿ ਕਾਂਗਰਸ ਦੀ ਸਰਕਾਰ ਮੌਕੇ ’ਤੇ ਕਰੋੜਾਂ ਰੁਪਏ ਦੇ ਕੰਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਸ਼ਹਿਰ ਨੂੰ ਵਿਕਾਸ ਦੀ ਬਜਾਏ ਵਿਨਾਸ਼ ਦੀ ਦਹਿਲੀਜ ਤੇ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੂਰ ਵਨਜਾਰਾ ਪਿੰਡ ਵਿਚ ਨਸ਼ੇ ਦੇ ਖਿਲਾਫ ਬੋਲਣ ਵਾਲੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਨੋਜਵਾਨ ਪੀੜੀ ਨਸ਼ੇ ਦੀ ਦਲਦਲ ਵਿਚ ਖੁੱਭਦੀ ਜਾ ਰਹੀ ਹੈ ਜਦ ਕਿ ਪ੍ਰਸ਼ਾਸ਼ਨ ਘੂਕ ਸੁੱਤਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕੀ ਮੁੜ ਕੇ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣ ਲਈ ਕਾਹਲੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਏਪੁਰ ਮਾਡਲ ਟਾਊਨ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਜਨਰਲ ਕੈਟਾਗਰੀ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।