ਲੋਕਾਂ ਦੇ ਮੁੱਦਿਆਂ ’ਤੇ ਖਾਮੋਸ਼ ਨਹੀਂ ਬੈਠਾਂਗਾ, ਸੇਵਾ ਦਾ ਸਿਲਸਿਲਾ ਜਾਰੀ ਰਹੇਗਾ- ਰਾਜ ਕੁਮਾਰ ਰਾਣਾ
ਸਨੌਰ, 3 ਸਤੰਬਰ (ਸੋਖਲ)- ਸਿਆਸਤ ਹੋਵੇ ਜਾਂ ਸਮਾਜ ਸੇਵਾ, ਲੋਕਾਂ ਨਾਲ ਜੁੜੇ ਰਹਿਣਾ ਹੀ ਅਸਲ ਪਛਾਣ ਹੈ ਇਹ ਗੱਲ ਕਰਦਿਆਂ ਹਲਕਾ ਸਨੌਰ ਦੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਰਾਜ ਕੁਮਾਰ ਰਾਣਾ ਨੇ ਕਿਹਾ ਕਿ ਉਹ ਅਹੁਦੇ ਜਾਂ ਸ਼ੋਹਰਤ ਦੀ ਬਜਾਏ ਲੋਕਾਂ ਦੇ ਭਰੋਸੇ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਲਾਂ ਮੌਜੂਦ ਹਨ, ਉਦੋਂ ਤੱਕ ਉਨ੍ਹਾਂ ਦੀ ਆਵਾਜ਼ ਬਣ ਕੇ ਖੜ੍ਹੇ ਰਹਿਣਾ ਉਨ੍ਹਾਂ ਦਾ ਫਰਜ਼ ਹੈ।
ਸਨੌਰ, 3 ਸਤੰਬਰ (ਸੋਖਲ)- ਸਿਆਸਤ ਹੋਵੇ ਜਾਂ ਸਮਾਜ ਸੇਵਾ, ਲੋਕਾਂ ਨਾਲ ਜੁੜੇ ਰਹਿਣਾ ਹੀ ਅਸਲ ਪਛਾਣ ਹੈ ਇਹ ਗੱਲ ਕਰਦਿਆਂ ਹਲਕਾ ਸਨੌਰ ਦੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਰਾਜ ਕੁਮਾਰ ਰਾਣਾ ਨੇ ਕਿਹਾ ਕਿ ਉਹ ਅਹੁਦੇ ਜਾਂ ਸ਼ੋਹਰਤ ਦੀ ਬਜਾਏ ਲੋਕਾਂ ਦੇ ਭਰੋਸੇ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਲਾਂ ਮੌਜੂਦ ਹਨ, ਉਦੋਂ ਤੱਕ ਉਨ੍ਹਾਂ ਦੀ ਆਵਾਜ਼ ਬਣ ਕੇ ਖੜ੍ਹੇ ਰਹਿਣਾ ਉਨ੍ਹਾਂ ਦਾ ਫਰਜ਼ ਹੈ। ਰਾਣਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ, ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਅਤੇ ਸਮਾਜ ਨੂੰ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਮੁਕਤ ਕਰਵਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਾਥ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਉਹ ਇਸ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਣਗੇ।