22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪ੍ਰਧਾਨ ਜੋਗੀ ਦੀ ਅਗਵਾਈ ਹੇਠ ਭਾਕਿਯੂ ਕਾਦੀਆਂ ਦਾ ਪ੍ਰਭਾਵਸ਼ਾਲੀ ਇਕੱਠ

ਭਾਦਸੋਂ, 20 ਅਗਸਤ (ਗੁਰਬਖਸ ਸਿੰਘ ਵੜੈਚ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ -ਨਿਰਦੇਸ਼ਾਂ ਤੇ ਅਨਾਜ ਮੰਡੀ ਭਾਦਸੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਇਕ ਸਤੰਬਰ ਦੇ ਚੰਡੀਗੜ੍ਹ ਧਰਨੇ ਸੰਬੰਧੀ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਮੌਕੇ ਜੋਗੀ ਨਾਨੋਕੀ ਨੇ ਦੱਸਿਆ ਕਿ ਧਰਨੇ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਯੂਨੀਅਨ ਇਸ ਧਰਨੇ ’ਚ ਵੱਡੀ ਗਿਣਤੀ ‘ਚ ਸ਼ਾਮਿਲ ਹੋਵੇਗੀ।

ਅਜੀਤ ਡੈਸਕ 21-08-2026
ਭਾਦਸੋਂ, 20 ਅਗਸਤ (ਗੁਰਬਖਸ ਸਿੰਘ ਵੜੈਚ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ -ਨਿਰਦੇਸ਼ਾਂ ਤੇ ਅਨਾਜ ਮੰਡੀ ਭਾਦਸੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਇਕ ਸਤੰਬਰ ਦੇ ਚੰਡੀਗੜ੍ਹ ਧਰਨੇ ਸੰਬੰਧੀ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਮੌਕੇ ਜੋਗੀ ਨਾਨੋਕੀ ਨੇ ਦੱਸਿਆ ਕਿ ਧਰਨੇ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਯੂਨੀਅਨ ਇਸ ਧਰਨੇ ’ਚ ਵੱਡੀ ਗਿਣਤੀ ‘ਚ ਸ਼ਾਮਿਲ ਹੋਵੇਗੀ। ਪ੍ਰਧਾਨ ਜੋਗੀ ਨਾਨੋਕੀ ਨੇ ਮੀਟਿੰਗ ‘ਚ ਕਾਰਾਂ, ਜੀਪਾਂ ਤੇ ਟਰੈਕਟਰ ਟਰਾਲੀਆਂ ਟਰੱਕ ਰਾਹੀਂ ਸ਼ਾਮਿਲ ਹੋਏ ਸਮੂਹ ਕਿਸਾਨ ਤੇ ਨਿਹੰਗਾਂ ਦਾ ਧੰਨਵਾਦ ਕਰਦਿਆਂ ਮੰਗਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਧਾਰਾ 78, 79, 80 ਨੂੰ ਵਿਧਾਨ ਸਭਾ ‘ਚ ਮਤੇ ਰਾਹੀਂ ਰੱਦ ਕਰਕੇ ਲੋਕ ਸਭਾ ‘ਚ ਭੇਜਣ। ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਪੰਜਾਬ ਸਰਕਾਰ ਜਬਰਨ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆਉਣ ਲਈ ਜੋ ਨਵਾਂ ਲੈਂਡ ਪੂਲਿੰਗ ਪਾਲਿਸੀ ਦਾ ਨਵਾਂ ਕਾਨੂੰਨ ਲੈ ਕੇ ਆਈ ਹੈ, ਉਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਨਾਲ ਐਫ. ਟੀ. ਏ. ਦੇ ਸੰਬੰਧ ਸਮਝੌਤਾ ਕੀਤਾ ਹੈ, ਉਸ ਨੂੰ ਤੁਰੰਤ ਰੱਦ ਕਰਵਾਇਆ ਜਾਵੇ। ਇਸ ਮੌਕੇ ਮੈਂਬਰ ਪੰਜਾਬ ਦਰਸ਼ਨ ਸਿੰਘ ਧਾਰਨੀ, ਬਿੱਲੂ ਭਲਵਾਨ ਚਾਸਵਾਲ, ਗੁਰਧਿਆਨ ਸਿੰਘ, ਹਰਦੀਪ ਸਿੰਘ ਘੁਲਾ, ਜੋਗੀ ਅੱੜਕ, ਗੁਰਬੀਰ ਜੈਲਦਾਰ, ਗੁਰਪ੍ਰੀਤ ਗੁਰੀ, ਮਨਦੀਪ ਸੋਨੀ ਪੜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਜਿੱਤ ਹਾਰ ਦਾ ਨਾਂਅ ਨਹੀਂ ਇਹ ਖਿਡਾਰੀਆਂ ਨੂੰ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੀਆਂ-ਭੁਪਿੰਦਰ ਸਿੰਘ ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਧਨੌਰਾ ’ਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।