20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਰਦਿਆਲ ਸਿੰਘ ਕੰਬੋਜ ਵਲੋਂ ਮਹਿੰਦਰਗੰਜ ਅਤੇ ਸ਼ਾਮ ਨਗਰ ਏਰੀਏ ’ਚ ਸੀਵਰੇਜ ਦੀ ਸਮੱਸਿਆ ਦਾ ਚੁੱਕਿਆ ਮੁੱਦਾ - ਹਲਕਾ ਵਿਧਾਇਕਾ ਰਾਜਪੁਰਾ

ਰਾਜਪੁਰਾ, 18 ਅਗਸਤ (ਜੀ. ਪੀ.

ਕਿਆਨ ਸ਼ਰਮਾ, ਪਿਤਾ : ਪੰਕਜ ਸ਼ਰਮਾ, ਮਾਤਾ : ਰਮਿਤ ਸ਼ਰਮਾ ਵਾਸੀ ਪਿੰਡ ਖੇੜੀ ਰਾਣਵਾ ਜਿਲ੍ਹਾ ਪਟਿਆਲਾ। 19-08-2026
ਰਾਜਪੁਰਾ, 18 ਅਗਸਤ (ਜੀ.ਪੀ. ਸਿੰਘ)-ਰਾਜਪੁਰਾ ਸ਼ਹਿਰ ਦੇ ਪੁਰਾਣੀ ਕਚਹਿਰੀ ਰੋਡ ’ਤੇ ਮਹਿੰਦਰਗੰਜ ਏਰੀਆ ਅਤੇ ਸ਼ਾਮ ਨਗਰ ’ਚ ਸੀਵਰੇਜ ਦੀ ਮਾੜੀ ਸਪਲਾਈ ਦੇ ਕਾਰਨ ਜਿੱਥੇ ਕਾਲੋਨੀ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹਲਕਾ ਰਾਜਪੁਰਾ ਦੇ ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੌਕੇ ’ਤੇ ਪੁੱਜ ਕੇ ਕਾਲੋਨੀ ਵਾਸੀਆਂ ਦੇ ਨਾਲ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਹੋਇਆ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਮਾਮਲੇ ਵੱਲ ਧਿਆਨ ਦੇਣ ਦੀ ਗੱਲ ਕਹੀ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਮਹਿੰਦਰਗੰਜ ਅਤੇ ਸ਼ਾਮ ਨਗਰ ਖੇਤਰ ਵਿਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਦੇ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਵਸਨੀਕ ਲੰਮੇ ਸਮੇਂ ਤੋਂ ਸੀਵਰੇਜ ਦੀ ਮਾੜੀ ਵਿਵਸਥਾ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਦੇ ਲਈ ਮਜਬੂਰ ਹਨ। ਇਸ ਬਾਰੇ ਨਗਰ ਕੌਂਸਲ ਰਾਜਪੁਰਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਜਿਸ ਕਰਕੇ ਰੋਜ਼ਾਨਾ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਘੁੰਮ ਰਿਹਾ ਹੈ ਅਤੇ ਇਸ ਵਿਚੋਂ ਨਿਕਲ ਦੀ ਗੰਦੀ ਬਦਬੂ ਦੇ ਕਾਰਨ ਲੋਕਾਂ ਦਾ ਸੜਕ ’ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਸੰਬੰਧਿਤ ਵਿਭਾਗ ਤੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਕੇ ਉਹ ਆਪਣੇ ਦਫ਼ਤਰਾਂ ਦੇ ’ਚ ਏ.ਸੀ. ਵਾਲੇ ਕਮਰਿਆਂ ’ਚੋਂ ਨਿਕਲ ਕੇ ਸੰਬੰਧਿਤ ਕਾਲੋਨੀ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਦਾ ਦੌਰਾ ਕਰਕੇ ਤੁਰੰਤ ਨਿਪਟਾਰਾ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਅਮਨਦੀਪ ਸਿੰਘ ਨਾਗੀ, ਨਿਰਵੈਲ ਸਿੰਘ ਬੋਪਾਰਾਏ, ਸੰਗੀਤਾ ਤੁਲੀ, ਕੌਂਸਲਰ ਅਮਰ ਪਾਸੀ, ਨਬੀ ਬਾਜਵਾ ਸਮੇਤ ਮਹਿੰਦਰਗੰਜ ਏਰੀਆ ਅਤੇ ਸ਼ਾਮ ਨਗਰ ਕਾਲੋਨੀ ਦੇ ਵਸਨੀਕ ਮੌਜੂਦ ਸਨ।
ਪਿਛਲੀ ਖ਼ਬਰ ਜ਼ੋਨ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ ਸਕਾਲਰਜ਼ ਸਕੂਲ ਨੇ 10 ਸੋਨ ਤਗਮੇ ਜਿੱਤ ਕੇ ਹਾਸਿਲ ਕੀਤਾ ਪਹਿਲਾ ਸਥਾਨ ਜ਼ਿਲ੍ਹਾ ਪੱਧਰ ਲ... ਅਗਲੀ ਖ਼ਬਰ ਪਟਿਆਲਾ ’ਚ ਤੰਬਾਕੂ ਨਿਯੰਤਰਣ ਮੁਹਿੰਮ ਤਹਿਤ 15 ਚਲਾਨ, 2500 ਰੁਪਏ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।