11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਾਂਗਰਸ ’ਚ ਘਰ ਵਾਪਸੀ ਕਰਨ ਵਾਲੇ ਆਗੂਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ-ਗੁਰਸ਼ਰਨ ਕੌਰ ਰੰਧਾਵਾ

ਸਮਾਣਾ, 10 ਅਗਸਤ (ਪ੍ਰੀਤਮ ਸਿੰਘ ਨਾਗੀ)-ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅਤੇ ਗੁਰਸ਼ਰਨ ਕੌਰ ਰੰਧਾਵਾ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਭੰਡਾਰਾ ਸਮਾਣਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਅਜੀਤ ਡੈਸਕ 11-08-2026
ਸਮਾਣਾ, 10 ਅਗਸਤ (ਪ੍ਰੀਤਮ ਸਿੰਘ ਨਾਗੀ)-ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅਤੇ ਗੁਰਸ਼ਰਨ ਕੌਰ ਰੰਧਾਵਾ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਭੰਡਾਰਾ ਸਮਾਣਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਜੇ ਅਗਰਵਾਲ ਸਾਬਕਾ ਐਮ. ਸੀ. ਤੇ ਸ਼ਿਵਜੀ ਸ਼ਰਮਾ ਨੇ ਦੱਸਿਆ ਕਿ ਧਰਮਪਾਲ ਸਮਾਣਾ ਦੀ ਰਾਮ ਬਸਤੀ ਦਾ ਬਹੁਤ ਹੀ ਅਹਿਮ ਆਗੂ ਹੈ ਤੇ ਆਮ ਆਦਮੀ ਪਾਰਟੀ ਦੀਆਂ ਜਿੱਤਾਂ ਵਿਚ ਉਸ ਨੇ ਹਮੇਸ਼ਾ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਆਉਣ ਲਈ ਤਿਆਰ ਬੈਠੇ ਹਨ। ਬੀਬੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਘਰ ਵਾਪਸੀ ਕਰਨ ਵਾਲੇ ਆਗੂਆਂ ਨੂੰ ਬਣਦਾ ਮਾਨ ਸਤਿਕਾਰ ਜ਼ਰੂਰ ਦਿੱਤਾ ਜਾਵੇਗਾ। ਇਸ ਮੌਕੇ ਜਸਵਿੰਦਰ ਰੰਧਾਵਾ, ਐਮ. ਸੀ. ਬੇਅੰਤ ਸਿੰਘ ਪੱਪੀ, ਸਾਬਕਾ ਐਮ. ਸੀ. ਰਾਜ ਕੁਮਾਰ ਟਿੰਕਾ, ਸਵਰਨ ਮਠਾੜੂ, ਮਨੂ ਸ਼ਰਮਾ, ਨਵੀਨ ਸਿੰਗਲਾ, ਮਹਿਲਾ ਕਾਂਗਰਸ ਪ੍ਰਧਾਨ ਪੂਜਾ ਗਰਗ, ਸੇਵਾ ਦਲ ਦੇ ਪ੍ਰਧਾਨ ਲੱਕੀ ਗਰਗ, ਗੁਰਮੀਤ ਵਿਰਕ, ਸੱਤਾ ਸੰਧੂ, ਦੀਪੂ ਭੰਡਾਰੀ, ਸ਼ੀਲ ਬੱਬਰ, ਭੁਪਿੰਦਰ ਕੌਰਜੀਵਾਲਾ, ਗੁਰਪ੍ਰੀਤ ਪੀਏ, ਜਗਤਾਰ ਬਿਜਲਪੁਰ, ਗੁਰਬਚਨ ਚਾਹਲ, ਕਾਕਾ ਹਰਜੀਤ ਪ੍ਰਭ ਭਿੰਡਰ, ਕਾਲਾ ਬਠੋਈ, ਰੁਪਿੰਦਰ ਵਜੀਦਪੁਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਰਦਿਆਲ ਸਿੰਘ ਭੱਟੀ ਨੇ ਵਿੱਤ ਮੰਤਰੀ ਵਲੋਂ ਦਿੱਤੇ ਬਿਆਨ ਦੀ ਕੀਤੀ ਨਿੰਦਾ ਅਗਲੀ ਖ਼ਬਰ ਹੈਂਡਬਾਲ ਮੁਕਾਬਲਿਆਂ ਵਿਚ ਸੇਂਟ ਜੋਸਫ਼ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।