06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜਾਗਰੂਕਤਾ ਗਤੀਵਿਧੀ ਕਰਵਾਈ

ਬਨੂੜ, 5 ਅਗਸਤ (ਭੁਪਿੰਦਰ ਸਿੰਘ)-ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ.

ਅਜੀਤ ਡੈਸਕ 06-08-2026
ਬਨੂੜ, 5 ਅਗਸਤ (ਭੁਪਿੰਦਰ ਸਿੰਘ)-ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਸੀ. ਐਚ. ਸੀ. ਕਾਲੋਮਾਜਰਾ ਵਿਖੇ ਵਿਸ਼ਵ ਸਤਨਪਾਨ ਸਪਤਾਹ ਦੇ ਤਹਿਤ ਜਾਗਰੂਕਤਾ ਗਤੀਵਿਧੀ ਕੀਤੀ। ਐਸ. ਐਮ. ਓ. ਕਾਲੋਮਾਜਰਾ ਡਾ. ਬ੍ਰਿਜੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚਿਆਂ ਲਈ ਸਭ ਤੋਂ ਵਧੀਆ ਭੋਜਨ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਵਿਚ ਨਵਜੰਮੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਬੱਚੇ ਨੂੰ ਪੂਰਾ ਪੋਸ਼ਣ ਮਿਲਦਾ ਹੈ, ਸਗੋਂ ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਇਸ ਮੌਕੇ ਗਰਭਵਤੀ ਮਹਿਲਾਵਾਂ ਤੇ ਨਵ ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਬੀ. ਈ. ਈ. ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ 1 ਅਗਸਤ ਤੋਂ 7 ਅਗਸਤ ਤੱਕ “ਵਿਸ਼ਵ ਸਤਨਪਾਨ” ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਐਲ. ਐਚ. ਵੀ., ਏ. ਐਨ. ਐਮ., ਸੀ. ਐਚ. ਓ. ਤੇ ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚੇ ਦੀਆਂ ਮਾਵਾਂ ਨੂੰ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਨਰਸਿੰਗ ਸਿਸਟਰ ਹਰਜਿੰਦਰ ਕੌਰ, ਐਲ. ਐਚ. ਵੀ. ਗੁਰਤੇਜ ਕੌਰ, ਕੁਲਵਿੰਦਰ ਕੌਰ, ਸਟਾਫ਼ ਨਰਸ, ਸਮੂਹ ਏ. ਐਨ. ਐਮ. ਤੇ ਸੀ. ਐਚ. ਓ. ਹਾਜ਼ਰ ਸਨ।
ਪਿਛਲੀ ਖ਼ਬਰ ਪਦਮਸ਼੍ਰੀ ਡਾ. ਖੁਸ਼ਦੇਵਾ ਸਿੰਘ, ਉੱਦਮੀ ਅਮਰ ਸਿੰਘ ਕੰਬੋਜ ਦੇ ਬੁੱਤਾਂ ਦੀ ਘੁੰਡ ਚੁਕਾਈ ਰਸਮ ਸੁਨੀਤਾ ਤੇ ਪ੍ਰਾਣ ਸੱਭਰਵਾਲ ਨ... ਅਗਲੀ ਖ਼ਬਰ ਜਨਮ ਦਿਹਾੜੇ ਮੌਕੇ ਸਤਬੀਰ ਖੱਟੜਾ ਦੀ ਅਗਵਾਈ ’ਚ ਕੀਤੇ ਜਾ ਰਹੇ ਨੇ ਸਮਾਜ ਸੇਵੀ ਕਾਰਜਾਂ ਲਈ ਵਿਸ਼ੇਸ਼ ਉਪਰਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।