06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਦੀ ਪਟਿਆਲਾ ਵੈਲਫੇਅਰ ਸੁਸਾਇਟੀ ਨੇ ਪ੍ਰਸ਼ਾਦ ਦੇ ਰੂਪ ’ਚ ਵੰਡੇ ਬੂਟੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ-ਸੰਤ ਰਾਜੇਸ਼ਵਰਨੰਦ, ਖੱਟੜਾ

ਭਾਦਸੋਂ, 5 ਅਗਸਤ (ਗੁਰਬਖਸ ਸਿੰਘ ਵੜੈਚ)-ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਚੇਅਰਮੈਨ ਅਤੇ ਭਾਜਪਾ ਹਲਕਾ ਪਟਿਆਲਾ ਦਿਹਾਤੀ ਦੇ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਹਰ ਸਾਲ ਦੀ ਤਰ੍ਹਾਂ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਰਾਜੇਸ਼ਵਰਨੰਦ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 06-08-2026
ਭਾਦਸੋਂ, 5 ਅਗਸਤ (ਗੁਰਬਖਸ ਸਿੰਘ ਵੜੈਚ)-ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਚੇਅਰਮੈਨ ਅਤੇ ਭਾਜਪਾ ਹਲਕਾ ਪਟਿਆਲਾ ਦਿਹਾਤੀ ਦੇ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਹਰ ਸਾਲ ਦੀ ਤਰ੍ਹਾਂ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਰਾਜੇਸ਼ਵਰਨੰਦ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਗੱਲਬਾਤ ਕਰਦੇ ਹੋਏ ਸੰਤ ਰਾਜੇਸ਼ਵਰਨੰਦ ਅਤੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨੇ ਧਰਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਜੇਕਰ ਅਸੀ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਉਪਰਾਲੇ ਕਰਨ ਦੀ ਲੋੜ ਹੈ। ਇਸੇ ਮਕਸਦ ਤਹਿਤ ਪਟਿਆਲਾ ਵੈਲ਼ਫੇਅਰ ਵਲੋਂ ਹਰ ਸਾਲ ਅਤੇ ਸਮੇਂ-ਸਮੇਂ ’ਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਕੰਗ ਪ੍ਰਧਾਨ ਵੈਲਫੇਅਰ ਸੁਸਾਇਟੀ, ਅਮਰੀਕ ਸਿੰਘ ਸਿਉਣਾ, ਗੁਰਬਾਜ ਸਿੰਘ ਖਲੀਫੇਵਾਲ, ਗੁਰਭਜਨ ਸਿੰਘ ਲਚਕਾਣੀ ਮੰਡਲ ਆਲੋਵਾਲ ਪ੍ਰਧਾਨ, ਰਾਜਵਿੰਦਰ ਸਿੰਘ ਬਿੰਦੀ, ਗੁਰੇਤਜ ਸਿੰਘ ਸਿੱਧੂਵਾਲ, ਜਸਵੰਤ ਸਿੰਘ ਪੇਧਨ, ਅਵਤਾਰ ਸਿੰਘ ਇਛੇਵਾਲ, ਸੁਖਚੈਨ ਸਿੰਘ ਧਨੌਰੀ, ਗੁਰਦਾਸ ਸਿੰਘ ਸਿਉਣਾ, ਕੁਲਦੀਪ ਸਿੰਘ ਜੱਸੋਵਾਲ, ਯਾਦਵਿੰਦਰ ਸਿੰਘ ਕਾਠਮੱਠੀ, ਮੋਹਨਦੀਪ ਸਮਲਾ, ਡਾਕਟਰ ਭੀਲਾ, ਨਰਿੰਦਰ ਸਿੰਘ ਮੰਡੌੜ, ਗੁਰਦੀਪ ਸਿੰਘ ਰੋਮੀ, ਹਰਪ੍ਰੀਤ ਸਿੰਘ ਗਰੇਵਾਲ, ਹਰਜੀਤ ਸਿੰਘ ਚਲੈਲਾ, ਪਰਮਿੰਦਰ ਸਿੰਘ ਕੈਦੂਪੁਰ, ਅਮਰੀਕ ਸਿੰਘ ਲੰਗ, ਬਲਵਿੰਦਰ ਸਿੰਘ ਸਰਪੰਚ ਲੰਗ, ਭਗਵੰਤ ਸਿੰਘ ਅਮਨ ਵਿਹਾਰ, ਭੁਪਿੰਦਰ ਸਿੰਘ ਦੰਦਰਾਲਾ ਖਰੌੜ, ਯੁਵਾਰਜ ਸ਼ਰਮਾ, ਗੁਰਜਿੰਦਰ ਸਿੰਘ ਕਸਿਆਣਾ, ਤਰਸੇਮ ਸਿੰਘ ਕੋਟਲੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਜਨਮ ਦਿਹਾੜੇ ਮੌਕੇ ਸਤਬੀਰ ਖੱਟੜਾ ਦੀ ਅਗਵਾਈ ’ਚ ਕੀਤੇ ਜਾ ਰਹੇ ਨੇ ਸਮਾਜ ਸੇਵੀ ਕਾਰਜਾਂ ਲਈ ਵਿਸ਼ੇਸ਼ ਉਪਰਾਲੇ ਅਗਲੀ ਖ਼ਬਰ ਸੁਨਿਆਰਹੇੜੀ-ਝੰਡੀ ਵਿਚਕਾਰ ਰਜਵਾਹਾ ਟੁੱਟਿਆ, ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।