ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਮੀਟਿੰਗ
ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਮੀਟਿੰਗ ਹੋਟਲ ਗਰੈਂਡ ਦਿੱਲੀ ਪਲਾਜਾ ਪਟਿਆਲਾ ਵਿਖੇ ਪ੍ਰਧਾਨ ਤੀਰਥਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਟੈਕਸੀ ਮਾਲਕਾਂ ਤੇ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਥੇ ਪੁੱਜੇ ਟੈਕਸੀ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਕਮਰਸ਼ੀਅਲ ਗੱਡੀਆਂ ਲਈ ਆਥਰਾਈਜੇਸ਼ਨ ਤੇ ਆਲ ਇੰਡੀਆ ਟੂਰਰਿਸਟ ਪਰਮਿਟ ਆਨਲਾਈਨ ਕੱਢਿਆ ਜਾਵੇ ਅਤੇ ਗੱਡੀਆਂ ਦੇ ਪੇਪਰਾਂ ਦਾ ਕੰਮ ਬਹੁਤ ਦੇਰੀ ਨਾਲ ਹੁੰਦਾ ਹੈ, ਇਸ ਨੂੰ ਸਹੀ ਸਮੇਂ ਸਿਰ ਕੀਤਾ ਜਾਵੇ।
ਜ
ਜਪਮਨਦੀਪ ਸਿੰਘ, ਪਿਤਾ : ਅਮਨਦੀਪ ਸਿੰਘ, ਮਾਤਾ : ਸਿਮਰਨ ਕੌਰ ਵਾਸੀ : ਪਟਿਆਲਾ
05-08-2026
ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਮੀਟਿੰਗ ਹੋਟਲ ਗਰੈਂਡ ਦਿੱਲੀ ਪਲਾਜਾ ਪਟਿਆਲਾ ਵਿਖੇ ਪ੍ਰਧਾਨ ਤੀਰਥਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਟੈਕਸੀ ਮਾਲਕਾਂ ਤੇ ਚਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਥੇ ਪੁੱਜੇ ਟੈਕਸੀ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਕਮਰਸ਼ੀਅਲ ਗੱਡੀਆਂ ਲਈ ਆਥਰਾਈਜੇਸ਼ਨ ਤੇ ਆਲ ਇੰਡੀਆ ਟੂਰਰਿਸਟ ਪਰਮਿਟ ਆਨਲਾਈਨ ਕੱਢਿਆ ਜਾਵੇ ਅਤੇ ਗੱਡੀਆਂ ਦੇ ਪੇਪਰਾਂ ਦਾ ਕੰਮ ਬਹੁਤ ਦੇਰੀ ਨਾਲ ਹੁੰਦਾ ਹੈ, ਇਸ ਨੂੰ ਸਹੀ ਸਮੇਂ ਸਿਰ ਕੀਤਾ ਜਾਵੇ। ਇਥੇ ਪੁੱਜੇ ਆਜ਼ਾਦ ਟੈਕਸੀ ਯੂਨੀਅਨ ਸੀਨੀਅਰ ਵਾਈਸ ਪ੍ਰਧਾਨ ਜਵਾਹਰ ਸਿੰਘ ਮੱਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਗੱਡੀਆਂ ਦਾ ਪੰਜਾਬ ਦਾ ਟੈਕਸ ਹਰਿਆਣੇ ਤੇ ਹੋਰ ਨਾਲ ਲੱਗਦੇ ਰਾਜਾਂ ਤੋਂ ਬਹੁਤ ਜ਼ਿਆਦਾ ਹੈ ਇਸ ਨੂੰ ਵੀ ਘੱਟ ਕਰਕੇ ਨਾਲ ਲੱਗਦੇ ਰਾਜਾਂ ਦੇ ਬਰਾਬਰ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਨੇ ਇਥੇ ਪੁੱਜੇ ਮੈਂਬਰਾ ਨੂੰ ਇਕਜੁੱਟ ਹੋ ਕੇ ਇਕ ਰੇਟ ’ਤੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆਂ ਕਮਰਸ਼ੀਅਲ ਗੱਡੀਆਂ ਨੂੰ ਵੀ 3 ਹਜ਼ਾਰ ਪਰ ਸਾਲ ਦੇ ਫਾਸਟ ਟੈਗ ਦੀ ਸਹੂਲਤ ਦਿੱਤੀ ਜਾਵੇ। ਮੀਟਿੰਗ ਵਿਚ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵਲੋਂ ਪਟਿਆਲਾ ਜ਼ਿਲ੍ਹਾ ਦੀ ਕਮੇਟੀ ਦਾ ਗਠਨ ਵੀ ਕੀਤਾ, ਜਿਸ ’ਚ ਅਵਤਾਰ ਦੀਨ ਮੱਖਣ ਨੂੰ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਹਰਮਿੰਦਰ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਜੋਗਿੰਦਰ ਕੁਮਾਰ ਸੈਣੀ, ਜ਼ਿਲ੍ਹਾ ਕੈਸ਼ੀਅਰ ਸੁਸ਼ੀਲ ਕੁਮਾਰ ਬਾਂਸਲ, ਜ਼ਿਲ੍ਹਾ ਜਨਰਲ ਸਕੱਤਰ ਬਿੰਦਰ ਸ਼ਰਮਾ, ਸਹਾਇਕ ਖਜ਼ਾਨਚੀ ਰਮਨਦੀਪ ਸ਼ਰਮਾ, ਜੋਆਇੰਟ ਸੈਕਟਰੀ ਗੁਰਪ੍ਰੀਤ ਸਿੰਘ, ਹਰਭਜਨ ਸਿੰਘ, ਗੁਰਲਾਲ ਸਿੰਘ ਪ੍ਰੋਪੋਗੰਡਾ ਸੈਕਟਰੀ, ਜਸਵਿੰਦਰ ਸਿੰਘ ਭਾਦਸੋਂ, ਸੁਖਵਿੰਦਰ ਸਿੰਘ ਖਾਲਸਾ ਰਾਜਪੁਰਾ, ਗੁਰਚਰਨ ਸਿੰਘ ਪ੍ਰਬੰਧਕ, ਸੈਕਟਰੀ ਗੁਰਧਿਆਨ ਸਿੰਘ, ਰਵੀ ਕੁਮਾਰ ਭਾਦਸੋਂ, ਗੁਰਮੁਖ ਸਿੰਘ ਸੈਕਟਰੀ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਮੈਂਬਰਾਂ ਤੋਂ ਇਲਾਵਾ ਸਰਪ੍ਰਸਤ ਮੁਰਲੀਧਰ ਯਾਦਵ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਗਿੱਲ ਕੈਸ਼ੀਅਰ, ਪ੍ਰਵੀਨ ਕੁਮਾਰ ਸਲਾਹਕਾਰ, ਜਗਦੇਵ ਸਿੰਘ ਗਿੱਲ, ਰਮਨਦੀਪ ਸਿੰਘ ਸੰਧੂ ਗੁਰਦਾਸਪੁਰ, ਗਗਨਦੀਪ ਸਿੰਘ ਬਰਨਾਲਾ, ਕਮਲਜੀਤ ਸਿੰਘ ਜੱਸੀ ਕਾਹਲੋ ਰੋਪੜ, ਜਸਵੰਤ ਸਿੰਘ ਲਾਲੀ ਬਾਬਾ, ਭਾਰਤ ਭੂਸ਼ਣ ਨੋਨੀ, ਧਰਮਵੀਰ ਸਿੰਘ ਖਾਲਸਾ, ਸਤਪਾਲ ਹਿਮਾਚਲ ਆਦਿ ਮੈਂਬਰ ਪਹੁੰਚੇ।