05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਬਕਾ ਮੰਤਰੀ ਰੱਖੜਾ ਤੇ ਹਰੀ ਸਿੰਘ ਵਲੋਂ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨਾਲ ਦੁੱਖ ਸਾਂਝਾ

ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਸੀ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ (96) ਸੁਪਤਨੀ ਸਵ. ਜਥੇਦਾਰ ਸਾਧੂ ਸਿੰਘ ਗਲਵੱਟੀ ਅਚਨਚੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਅਜੀਤ ਡੈਸਕ 05-08-2026
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਸੀ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ (96) ਸੁਪਤਨੀ ਸਵ. ਜਥੇਦਾਰ ਸਾਧੂ ਸਿੰਘ ਗਲਵੱਟੀ ਅਚਨਚੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਸਮੂਹ ਗੁਲਵੱਟੀ ਪਰਿਵਾਰ ਨਾਲ ਅੱਜ ਸਵ. ਮਾਤਾ ਮਨਜੀਤ ਕੌਰ ਦੇ ਅਚਾਨਕ ਪਏ ਵਿਛੋੜੇ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰੀਤ ਗਰੁੱਪ ਦੇ ਐਮ. ਡੀ. ਹਰੀ ਸਿੰਘ ਪ੍ਰੀਤ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ. ਸੀ. ਪੀ. ਸੀ., ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਚੈਅਰਮੈਨ ਇੰਪਰੂਵਮੈਂਟ ਟਰਸਟ ਨਾਭਾ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਪਾਲ ਸਿੰਘ ਕਲਿਆਣ, ਸੂਬਾ ਸਿੰਘ ਖਹਿਰਾ ਆਦਿ ਵਲੋਂ ਪਹੁੰਚ ਕੇ ਦੁੱਖ ਸਾਂਝਾ ਕੀਤਾ। ਉਪਰੰਤ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਮਾਤਾ ਪਿਤਾ ਦਾ ਵਿਛੋੜਾ ਪਰਿਵਾਰ ਲਈ ਚੱਲਣਾ ਬਹੁਤ ਔਖਾ ਹੈ ਇਸ ਕਰਕੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸਾਥੋਂ ਸਦਾ ਲਈ ਵਿਛੜ ਚੁੱਕੇ ਸਵ ਮਾਤਾ ਮਨਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਦੇ ਜਨਮ ਦਿਹਾੜੇ ’ਤੇ ਦੀ ਪਟਿਆਲਾ ਵੈਲਫ਼ੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਸਾਇੰਸ ਹਾਲੇ ਤੱਕ ਖ਼ੂਨ ਦਾ ਬਦਲ... ਅਗਲੀ ਖ਼ਬਰ ਦੜਬਾ ਵਿਖੇ ਪੰਜ ਦਰਜਨ ਤੋਂ ਵੱਧ ਪਰਿਵਾਰ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।