02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਬਾ ਅਜਾਪਾਲ ਸਿੰਘ ਖ਼ਾਲਸਾ ਪਬਲਿਕ ਸਕੂਲ ਨਾਭਾ ਨੇ ਲਗਾਇਆ ਬੱਚਿਆਂ ਲਈ ਅੱਖਾਂ ਤੇ ਦੰਦਾਂ ਦਾ ਚੈੱਕਅਪ ਕੈਂਪ

ਨਾਭਾ, 1 ਅਗਸਤ (ਵਰਿੰਦਰ ਵਰਮਾ)-ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨੇੜੇ. ਗੁ.

ਅਜੀਤ ਡੈਸਕ 02-08-2026
ਨਾਭਾ, 1 ਅਗਸਤ (ਵਰਿੰਦਰ ਵਰਮਾ)-ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨੇੜੇ. ਗੁ. ਘੋੜਿਆਂ ਵਾਲਾ ਸਾਹਿਬ ਨਾਭਾ ਵਲੋਂ ਬੱਚਿਆਂ ਲਈ ਅੱਖਾਂ ਤੇ ਦੰਦਾਂ ਦਾ ਚੈਕਅਪ ਕੈਂਪ ਲਗਾਇਆ। ਕੈਂਪ ਬਾਰੇ ਸਕੂਲ ਦੇ ਪ੍ਰਿੰਸੀਪਲ ਤੇਜਿੰਦਰ ਪਾਲ ਕੌਰ ਨੇ ਦੱਸਿਆ ਕਿ ਇਹ ਮਾਨਵ ਸੇਵਾ ਉੱਤਮ ਸੇਵਾ (ਰਜਿ.) ਨਾਭਾ ਵਲੋਂ ਮੁਨੀਆਂ ਫਾਊਂਡੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਫ਼੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ। ਕੈਂਪ ਵਿਚ (ਦੰਦਾਂ ਦੇ ਰੋਗਾ ਦੇ ਮਾਹਿਰ) ਡਾ. ਪਾਹੁਲਪ੍ਰੀਤ ਸਿੰਘ ਮਲਹੋਤਰਾ, (ਅੱਖਾਂ ਦੇ ਰੋਗਾ ਦੇ ਮਾਹਿਰ) ਡਾ. ਹਰਦੀਪ ਸਿੰਘ ਰੰਧਾਵਾ ਵਲੋਂ ਸਕੂਲ ਦੇ 405 ਦੇ ਕਰੀਬ ਬੱਚਿਆਂ ਦਾ ਚੈੱਕਅਪ ਕੀਤਾ। ਕੈਂਪ ਦੌਰਾਨ ਲੋੜਵੰਦ ਬੱਚਿਆਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਤੇ ਸਮੂਹ ਮੈਂਬਰਾਂ ਵਲੋਂ ਡਾਕਟਰ ਤੇ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਜਿਵੇਂ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਉਨ੍ਹਾਂ ਦਾ ਇਲਾਜ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਕੂਲਾਂ ਵਿਚ ਲੋੜ ਦੇ ਅਨੁਸਾਰ ਸਾਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਤੇਜਿੰਦਰ ਪਾਲ ਕੌਰ ਨੇ ਸਹਿਯੋਗ ਦੇਣ ਤੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਮਦਾਨ, ਸ਼ਿਖਾ ਸ਼ੁਕਲਾ ਅਤੇ ਸੌਰਭ ਸ਼ੁਕਲਾ (ਮੁਨੀਆਂ ਫਾਊਂਡੇਸ਼ਨ), ਸਪਨਾ ਦੇਵੀ, ਹਰਮਨ ਸਿੰਘ, ਰੰਜਮ ਦੀਪ ਕੌਰ ਤੋਂ ਇਲਾਵਾ ਸੰਸਥਾ ਦੇ ਮੈਂਬਰ ਅੰਕੁਰ ਸਿੰਗਲਾ, ਵਰੁਣ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਨਰਿੰਦਰ ਮੋਹਣ ਸ਼ਰਮਾ, ਸਾਹਿਲ ਗੁਪਤਾ, ਦੀਪਕ ਕੁਮਾਰ, ਕਰਨ ਸਿੰਗਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ‘ਅਨੁਭਵ’ ਕਿਤਾਬ ਰਿਲੀਜ਼ ਅਗਲੀ ਖ਼ਬਰ ਟੈਗੋਰ ਸਕੂਲ ਦੇ ਐਮ. ਡੀ. ਗੌਰਵ ਗੁਲਾਟੀ ਨੂੰ ਮਿਲਿਆ ‘ਪੰਜਾਬ ਅਚੀਵਰਜ਼’ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।