08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਜਪੁਰਾ ’ਚ ਅਮਨ ਕਾਨੂੰਨ ਦਾ ਨਿਕਲਿਆ ਦਿਵਾਲਾ-ਹਰਦਿਆਲ ਕੰਬੋਜ

ਅਜੀਤ ਡੈਸਕ 30-07-2026
ਰਾਜਪੁਰਾ, 29 ਜੁਲਾਈ (ਜੀ.ਪੀ. ਸਿੰਘ)-ਰਾਜਪੁਰਾ ਸ਼ਹਿਰ ’ਚ ਅਮਨ ਕਾਨੂੰਨ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਜੇਬ ਤਰਾਸ਼ ਅਤੇ ਝਪਟਮਾਰ ਰੋਜ਼ਾਨਾ ਬਿਨਾ ਕਿਸੇ ਡਰ-ਭੈਅ ਦੇ ਜੇਬਾਂ ਕੱਟ ਰਹੇ ਹਨ ਅਤੇ ਔਰਤਾਂ ਅਤੇ ਬੱਚੀਆਂ ਦੀਆਂ ਵਾਲੀਆਂ ਝਪਟ ਰਹੇ ਹਨ ਅਤੇ ਸ਼ਹਿਰ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਪ੍ਰਗਟਾਵਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਆਪਣੇ ਦਫ਼ਤਰ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਘੇ ਦਿਨ ਇਸਕੌਨ ਵਲੋਂ ਕੱਢੀ ਗਈ ਭਗਵਾਨ ਸ੍ਰੀ ਜਗਨਨਾਥ ਦੀ ਯਾਤਰਾ ਵਿਚ 100 ਤੋਂ ਵੱਧ ਬੰਦਿਆਂ ਦੀਆਂ ਜੇਬਾਂ ਕੱਟੀਆਂ ਗਈਆਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਦੀਆਂ ਵਾਲੀਆਂ ਕੰਨਾਂ ਵਿਚੋਂ ਝਪਟ ਕੇ ਲਹੁ-ਲੁਹਾਨ ਕਰ ਦਿੱਤਾ ਗਿਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਵਿਕਾਸ ਨਗਰ ਵਾਸੀ ਸ਼ਿਵ ਗੋਸਵਾਮੀ ਦੇ ਘਰੋਂ 20 ਲੱਖ ਦੀ ਚੋਰੀ ਹੋਈ, ਜਿਸ ਨੂੰ ਲੱਭਣ ਵਿਚ ਪੁਲਿਸ ਨਕਾਮ ਸਾਬਤ ਹੋਈ ਹੈ। ਉਨ੍ਹਾਂ ਰਾਜਪੁਰਾ ਪੁਲਿਸ ਨੂੰ ਸਵਾਲ ਕੀਤਾ ਕਿ ਉਹ ਕੇਵਲ ਹਲਕਾ ਵਿਧਾਇਕਾ ਦੇ ਕਹਿਣ ’ਤੇ ਲੋਕਾਂ ਨੂੰ ਕੁੱਟਣ ਵਾਸਤੇ ਹੀ ਡਿਊਟੀ ਕਰ ਰਹੇ ਹਨ। ਕੰਬੋਜ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਰਾਜਪੁਰਾ ਦੇ ਲੋਕਾਂ ਦਾ ਰੱਬ ਹੀ ਰਾਖਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਸਰਬਜੀਤ ਸਿੰਘ ਮਾਣਕਪੁਰ, ਅਮਨਦੀਪ ਸਿੰਘ ਨਾਗੀ, ਜਗਨੰਦਨ ਗੁਪਤਾ, ਮਨਦੀਪ ਡਿੰਪੀ ਰਾਣਾ, ਅਮਰ ਪਾਸੀ, ਮਲਕੀਤ ਸਿੰਘ ਉੱਪਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਭਾਈ ਕਾਹਨ ਸਿੰਘ ਨਾਭਾ ਪੀ. ਐਮ. ਸ੍ਰੀ ਸਰਕਾਰੀ ਸਕੂਲ (ਲੜਕੀਆਂ) ਦੇ 8 ਵਿਦਿਆਰਥਣਾਂ ਵਲੋਂ ਨੀਟ ਦੇ ਨਤੀਜਿਆਂ ’ਚ ਸ਼ਾਨਦਾਰ... ਅਗਲੀ ਖ਼ਬਰ ਨਿਗਮ ਨੇ ਨਕਸ਼ੇ ਦੇ ਉਲਟ ਉਸਾਰੀ ਕੀਤੀ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।