07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਕਫ਼ ਬੋਰਡ ਦੀ ਜ਼ਮੀਨ ਵੇਚਣ ਦੇ ਮਾਮਲੇ ’ਚ ਤਿੰਨ ਨਾਮਜ਼ਦ

ਅਜੀਤ ਡੈਸਕ 30-07-2026
ਸਮਾਣਾ, 29 ਜੁਲਾਈ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਗੁਰਚਰਨ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਸ਼ਾਹਪੁਰ ਦੀ ਸ਼ਿਕਾਇਤ ’ਤੇ ਸੁਰੇਸ਼ ਕੁਮਾਰ ਪੁੱਤਰ ਮੰਗਤ ਰਾਏ ਵਾਸੀ ਪ੍ਰਤਾਪ ਕਾਲੋਨੀ ਸਮਾਣਾ, ਕ੍ਰਿਸ਼ਨ ਕੁਮਾਰ ਪੁੱਤਰ ਹੰਸ ਰਾਜ ਵਾਸੀ ਨੇੜੇ ਬਿਜਲੀ ਬੋਰਡ ਦਫ਼ਤਰ ਸਮਾਣਾ ਅਤੇ ਪਵਨ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਸੈਵਨ ਸਿਟੀ ਸਮਾਣਾ ਵਿਰੁੱਧ ਵਕਫ਼ ਬੋਰਡ ਦੀ ਜ਼ਮੀਨ ਧੋਖੇ ਨਾਲ ਵੇਚਣ ਦੇ ਇਲਜ਼ਾਮ ਹੇਠ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਚਰਨ ਸਿੰਘ ਵਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਇਲਜ਼ਾਮ ਲਗਾਇਆ ਹੈ ਕਿ ਕਥਿਤ ਦੋਸ਼ੀਆਂ ਨੇ ਜ਼ਮੀਨ ਦੇ ਮੁਢਲੇ ਪਟੇਦਾਰਾਂ ਸ਼ਰਨਜੀਤ ਸਿੰਘ ਵਗੈਰਾ ਦੇ ਕਬਜ਼ੇ ਵਾਲੀ ਵਕਫ਼ ਬੋਰਡ ਵਾਲੀ ਜ਼ਮੀਨ ਕੁੱਲ ਰਕਬਾ 96 ਕਨਾਲ 14 ਮਰਲੇ ਦਾ ਪਟਾਨਾਮਾ ਜ਼ਮੀਨ ਦੇ ਮੁੱਢਲੇ ਪਟੇਦਾਰਾਂ ਨਾਲ ਬਿਨਾਂ ਕੋਈ ਬਿਆਨਾ ਕੀਤੇ ਧੋਖੇ ਨਾਲ ਮੁਦਈ ਨੂੰ ਪਟਾਨਾਮਾ ਵਿਚੋਂ ਬਾਹਰ ਕੱਢ ਕੇ ਜ਼ਮੀਨ ਦਾ ਬਣਦਾ ਹਿੱਸਾ ਨਾ ਦੇ ਕੇ ਜ਼ਮੀਨ ਖ਼ੁਦ ਵੇਚ ਕੇ ਧੋਖਾਧੜੀ ਕੀਤੀ ਹੈ। ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਸਕੋਹਾ ਵਿਖੇ ਕੀਤੀ ਲੋਕ ਮਿਲਣੀ, ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।