12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਾਤਾ ਗੁਜਰੀ ਸਕੂਲ ਦੇ ਦੋ ਖਿਡਾਰੀ ਥਾਈਲੈਂਡ ਵਿਚ ਭਾਰਤ ਦਾ ਨਾਂਅ ਰੌਸ਼ਨ ਕਰਨਗੇ-ਭੁਪਿੰਦਰ ਸਿੰਘ 9ਵੀਂ ਹੀਰੋਜ਼ ਤਾਇਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਚੋਣ

ਅਜੀਤ ਡੈਸਕ 29-07-2026
ਦੇਵੀਗੜ੍ਹ, 28 ਜੁਲਾਈ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਦੋ ਹੋਣਹਾਰ ਵਿਦਿਆਰਥੀ ਕਰਨ ਗਿਰ ਤੇ ਸਰਬਜੀਤ ਸਿੰਘ 9ਵੀਂ ਹੀਰੋਜ਼ ਤਾਇਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਚੁਣੇ ਗਏ ਹਨ। ਇਹ ਵੱਡਾ ਮੁਕਾਬਲਾ 31 ਜੁਲਾਈ ਤੋਂ 2 ਅਗਸਤ ਤੱਕ ਥਾਈਲੈਂਡ ਦੇ ਪਟਾਇਆ ਸਿਟੀ ਵਿਚ ਹੋਵੇਗਾ। ਕਰਨ ਗਿਰ 12ਵੀਂ ਸਾਇੰਸ ਤੇ ਸਰਬਜੀਤ ਸਿੰਘ 12ਵੀਂ ਕਾਮਰਸ ਦੇ ਵਿਦਿਆਰਥੀ ਹਨ। ਦੋਵਾਂ ਨੇ ਆਪਣੀ ਸਖ਼ਤ ਮਿਹਨਤ ਤੇ ਅਨੁਸ਼ਾਸਨ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ ਕਿ “ਇਹ ਸਾਡੇ ਸਕੂਲ ਤੇ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਕਰਨ ਅਤੇ ਸਰਬਜੀਤ ਨੇ ਜੋ ਮਿਹਨਤ ਕੀਤੀ ਹੈ, ਉਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਦੋਵੇਂ ਖਿਡਾਰੀ ਥਾਈਲੈਂਡ ਵਿਚ ਜਾ ਕੇ ਨਾ ਸਿਰਫ਼ ਸਕੂਲ ਦਾ, ਸਗੋਂ ਪੰਜਾਬ ਤੇ ਪੂਰੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰਨਗੇ। ਸਕੂਲ ਉਨ੍ਹਾਂ ਦੇ ਨਾਲ ਪੂਰੀ ਤਨਦੇਹੀ ਤੇ ਦੁਆਵਾਂ ਨਾਲ ਖੜ੍ਹਾ ਹੈ।” ਸਕੂਲ ਦੇ ਪ੍ਰਧਾਨ ਸ੍ਰੀਮਤੀ ਰਵਿੰਦਰ ਕੌਰ ਤੇ ਪ੍ਰਿੰਸੀਪਲ ਸ੍ਰੀਮਤੀ ਪੁਨਮ ਧੀਮਾਨ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਖਿਡਾਰੀਆਂ ਦੇ ਕੋਚ ਹਰਦੀਪ ਕੁਮਾਰ ਨੇ ਕਿਹਾ ਕਿ ਦੋਵਾਂ ਖਿਡਾਰੀਆਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਚੈਂਪੀਅਨਸ਼ਿਪ ਵਿਚ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕਰਨਗੇ।
ਪਿਛਲੀ ਖ਼ਬਰ ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਪ੍ਰਨੀਤ ਕੌਰ ਤੇ ਜੈਇੰਦਰ ਕੌਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪੇ-ਕਮਿਸ਼ਨ ਦੇ ਏਰੀਅਰ ਦੀਆਂ ਪੂਰੀਆਂ ਕਿਸ਼ਤਾਂ 10 ਅਗਸਤ ਤੱਕ ਦੇਣ ਦਾ ਸਿਵਲ ਸਰਜਨ ਵਲੋਂ ਦਵਾਇਆ ਭਰੋਸਾ-ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।