ਨਾਭਾ, 28 ਜੁਲਾਈ (ਜਗਨਾਰ ਸਿੰਘ ਦੁਲੱਦੀ)-ਸਿਵਲ ਸਰਜਨ ਪਟਿਆਲਾ ਵਲੋਂ ਦਿੱਤੇ ਗਏ ਸੱਦੇ ਤਹਿਤ ਪੈਨਸ਼ਨਰਾਂ ਤੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਰਿੰਦਰ ਮੋਹਣ ਸ਼ਰਮਾ ਸਾਬਕਾ ਸੂਬਾ ਪ੍ਰਧਾਨ ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ, ਹਰਿੰਦਰ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਵਿਨੋਦ ਕੁਮਾਰ ਸੈਣੀ ਸੂਬਾ ਜਨਰਲ ਸਕੱਤਰ ਐਮ. ਐਲ. ਟੀ. ਐਸੋਸੀਏਸ਼ਨ, ਜਸਵਿੰਦਰ ਪਾਲ ਸਿੰਘ ਜ਼ਿਲ੍ਹਾ ਸਕੱਤਰ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ, ਸ਼ਕਤੀ ਖੰਨਾ ਆਫਥਾਲਮਿਕ ਆਫਿਸਰ ਐਸੋਸੀਏਸ਼ਨ, ਸੁਖਵਿੰਦਰ ਸਿੰਘ ਡਰਾਈਵਰ ਐਸੋਸੀਏਸ਼ਨ ਸਿਹਤ ਵਿਭਾਗ, ਦੀਪ ਚੰਦ ਹੰਸ ਜਿਲ੍ਹਾ ਚੇਅਰਮੈਨ ਦੀ ਕਲਾਸ ਫੋਰ ਯੂਨੀਅਨ, ਕਿਰਨਜੀਤ ਕੌਰ ਨਰਸਿੰਗ ਐਸੋਸੀਏਸ਼ਨ, ਨਰਿੰਦਰ ਸਿੰਘ ਮਪਹਵ (ਮੇਲ) ਐਸੋਸੀਏਸ਼ਨ ਆਦਿ ਸਾਂਝੇ ਮੰਚ ਰਾਹੀਂ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿਚ ਸਿਵਲ ਸਰਜਨ ਨੂੰ ਅੱਜ ਤੱਕ ਕਿਸੇ ਵੀ ਪੈਨਸ਼ਨਰ ਤੇ ਮੁਲਾਜ਼ਮ ਨੂੰ ਪੇ-ਕਮਿਸ਼ਨ ਦਾ ਬਣਦਾ ਬਕਾਇਆ ਅਜੇ ਤੱਕ ਪੂਰਾ ਨਾ ਮਿਲਣ, ਏਰੀਅਰ ਬਣਾਉਣ ਸਮੇਂ ਪੱਖਪਾਤ ਕਰਨ ਕਾਰਨ, ਸੇਵਾ ਮੁਕਤ ਕਰਮਚਾਰੀਆਂ ਦੀ ਲੀਵ ਇਨ ਕੈਸ਼ਮੈਂਟ ਦਾ ਬਕਾਇਆ ਸਮੇਂ ਸਿਰ ਨਾ ਦੇਣ ਕਾਰਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਨਰਿੰਦਰ ਮੋਹਣ ਸ਼ਰਮਾ ਤੇ ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਮੌਕੇ ’ਤੇ ਹੀ ਸਿਵਲ ਸਰਜਨ ਪਟਿਆਲਾ ਨੇ ਵੱਖਰੇ ਤੌਰ ’ਤੇ ਸਮੂਹ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਜਥੇਬੰਦੀਆਂ ਨੂੰ ਕਿਹਾ ਕਿ ਸਾਨੂੰ ਥੋੜਾ ਸਮਾਂ ਦਿਓ, 7-10 ਦਿਨ ਤੱਕ ਤੁਹਾਡਾ ਏਰੀਆ ਦੇ ਦਿੱਤਾ ਜਾਵੇਗਾ ਤਾਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਤੁਹਾਨੂੰ 10 ਅਗਸਤ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ, ਜੇਕਰ ਫਿਰ ਵੀ 10 ਅਗਸਤ ਤੱਕ ਪੈਨਸ਼ਨਾਂ ਤੇ ਕਰਮਚਾਰੀਆਂ ਨੂੰ ਬਕਾਏ ਦੀਆਂ ਪੂਰੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਣਗਹਿਲੀ ਵਰਤਣ ਵਾਲੇ ਅਫਸਰਾਂ ਅਤੇ ਦਫਤਰੀ ਸਟਾਫ ਦੀ ਤਨਖਾਹ ਰੋਕੀ ਜਾਵੇ ਨਹੀਂ ਤਾਂ ਜਥੇਬੰਦੀ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ਵਿਚ ਜ਼ਿਲ੍ਹਾ ਅਕਾਊਂਟਸ ਅਫਸਰ ਨਵਜੋਤ ਸਿੰਘ ਤੇ ਸਬੰਧਤ ਸ਼ਾਖਾ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਤੋੰ ਇਲਾਵਾ ਭੀਮ ਸੈਨ, ਗੁਰਪ੍ਰੀਤ ਕੌਰ, ਮੇਹਰ ਸਿੰਘ ਬਡਰੁੱਖਾਂ, ਸਿਸ਼ਨ ਕੁਮਾਰ, ਪ੍ਰੇਮ ਕੁਮਾਰ, ਸੁਖਵਿੰਦਰ ਕੌਰ, ਸੋਮ ਨਾਥ, ਜੁਗਪ੍ਰੀਤ ਸਿੰਘ ਤੇ ਹੋਰ ਬਹੁਤ ਸਾਰੇ ਮੁਲਾਜ਼ਮ ਆਗੂ ਹਾਜ਼ਰ ਸਨ ।