ਪਟਿਆਲਾ, 28 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਪਟਿਆਲਾ ਦਿਹਾਤੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਕਾਫ਼ਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਵੱਡੀ ਗਿਣਤੀ ਵਿਚ ਸਾਥੀਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕਰਦਿਆਂ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ਵਿਚ ਬਦਲਾਅ ਦੀ ਲਹਿਰ ਹੁਣ ਅਕਾਲੀ ਦਲ ਦੇ ਹੱਕ ਵਿਚ ਚੱਲ ਪਈ ਹੈ। ਇਹ ਪ੍ਰਗਵਾਟਾ ਜਸਪਾਲ ਸਿੰਘ ਬਿੱਟੂ ਚੱਠਾ ਇੰਚਾਰਜ ਹਲਕਾ ਦਿਹਾਤੀ ਪਟਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਵੱਖ-ਵੱਖ ਪਰਿਵਾਰਾਂ ਦੇ ਨੁਮਾਇੰਦੇ ਪਾਰਟੀ ’ਚ ਸ਼ਾਮਿਲ ਕਰਨ ਮੌਕੇ ਕੀਤਾ। ਬਿੱਟੂ ਚੱਠਾ ਨੇ ਸਾਰੇ ਨਵੇਂ ਸਾਥੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਸਿਰਫ਼ ਸ਼ਮੂਲੀਅਤ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦੇ ਲੋਕ ਹੁਣ ਖੋਖੇ ਵਾਅਦਿਆਂ ਤੇ ਸਿਆਸੀ ਨਾਟਕਾਂ ਤੋਂ ਅੱਗੇ ਵੱਧ ਕੇ ਉਸ ਧਿਰ ਨਾਲ ਖੜ੍ਹ ਰਹੇ ਹਨ, ਜਿਸ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਵਧਦਾ ਸਮਰਥਨ ਸਪੱਸ਼ਟ ਸੰਕੇਤ ਹੈ ਕਿ ਮਿਸ਼ਨ 2027 ਨੂੰ ਰੋਕਣਾ ਹੁਣ ਕਿਸੇ ਵੀ ਵਿਰੋਧੀ ਪਾਰਟੀ ਦੇ ਵੱਸ ਦੀ ਗੱਲ ਨਹੀਂ। ਪਿੰਡ-ਪਿੰਡ ਤੇ ਘਰ-ਘਰ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਵਧ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਲੋਕ ਵਿਕਾਸ, ਤਜਰਬੇ ਅਤੇ ਪੰਜਾਬ-ਪੱਖੀ ਸੋਚ ਦੇ ਆਧਾਰ ’ਤੇ ਆਪਣਾ ਫ਼ੈਸਲਾ ਸੁਣਾਉਣਗੇ। ਬਿੱਟੂ ਚੱਠਾ ਨੇ ਸਾਰੇ ਨਵੇਂ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਕਵਲਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ ਭੋਲੂ, ਨੀਟੂ ਵੀਰ, ਦਵਿੰਦਰ ਪਾਲ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਅਮਿਤ ਸ਼ਰਮਾ, ਵੰਸ਼ ਸ਼ਰਮਾ, ਵੈਯਸ਼ ਸ਼ਰਮਾ, ਗੌਰਵਪ੍ਰੀਤ ਸਿੰਘ, ਕਿਰਤ ਸਿੰਘ, ਮਨਕੀਰਤ ਸਿੰਘ, ਲੱਕੀ, ਜਸਪ੍ਰੀਤ ਸਿੰਘ ਅਤੇ ਨਿਤਿਨ ਨੇ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਚੱਢਾ (ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ), ਡਾ. ਸੰਦੀਪ ਸਿੰਘ ਸੰਧੂ, ਗੁਰਦੀਪ ਸਿੰਘ, ਪਰਮਜੀਤ ਸਿੰਘ ਪੰਮਾ (ਸਾਬਕਾ ਐਮ. ਸੀ.), ਕਮਲਪ੍ਰੀਤ ਸਿੰਘ, ਮਾਲਵਿੰਦਰ ਸਿੰਘ ਮਾਲੀ (ਸਾਬਕਾ ਐਮ. ਸੀ.), ਅਰਵਿੰਦਰ ਸਿੰਘ ਬਿੱਟੂ (ਐਮ.ਸੀ.), ਸਹਿਜ ਮੱਕੜ (ਕੋਆਰਡੀਨੇਟਰ, ਹਲਕਾ ਪਟਿਆਲਾ ਦਿਹਾਤੀ), ਅਮਨਦੀਪ ਸਿੰਘ ਸੈਣੀ, ਜਸਮਿੰਦਰ ਸਿੰਘ ਮਨੀ ਤੇ ਸੋਨੂੰ ਢੀਂਡਸਾ ਵੀ ਹਾਜ਼ਰ ਸਨ।