ਪਟਿਆਲਾ, 28 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਨੀਟ ਪੇਪਰ ਲੀਕ ਮਾਮਲੇ ਦੇ ਵਿਰੋਧ ਤੇ ਇਸ ਮਾਮਲੇ ਨਾਲ ਜੁੜੇ ਦੁਖਦਾਈ ਹਾਲਾਤਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਤ੍ਰਿਪੜੀ ਵਿਖੇ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ। ਇਹ ਮਾਰਚ ਤ੍ਰਿਪੜੀ ਚੌਕ ਤੋਂ ਸ਼ੰਕਰ ਕਰਿਆਨਾ ਸਟੋਰ ਤੱਕ ਕੱਢਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਸਮਾਜ ਸੇਵੀਆਂ ਤੇ ਇਲਾਕਾ ਵਾਸੀਆਂ ਨੇ ਹਿੱਸਾ ਲਿਆ। ਹੱਥਾਂ ਵਿਚ ਮੋਮਬੱਤੀਆਂ ਫੜ ਕੇ ਸ਼ਾਮਿਲ ਲੋਕਾਂ ਨੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨੀਟ ਪੇਪਰ ਲੀਕ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਇਨਸਾਫ਼ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ, ਤਾਂ ਜੋ ਵਿਦਿਆਰਥੀਆਂ ਦਾ ਭਰੋਸਾ ਕਾਇਮ ਰਹੇ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿਚ ਪਾਰਦਰਸ਼ਤਾ ਤੇ ਇਨਸਾਫ਼ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਨੀਟ ਪੇਪਰ ਲੀਕ ਵਰਗੇ ਮਾਮਲਿਆਂ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਅਤੇ ਨੌਜਵਾਨਾਂ ਨਾਲ ਇਨਸਾਫ਼ ਨਾ ਕੀਤਾ, ਤਾਂ ਇਸ ਦਾ ਸਿਆਸੀ ਅਸਰ ਵੀ ਵੇਖਣ ਨੂੰ ਮਿਲੇਗਾ ਅਤੇ 2027 ਦੀਆਂ ਚੋਣਾਂ ਵਿਚ ਲੋਕ ਇਸ ਦਾ ਜਵਾਬ ਦੇਣਗੇ। ਅੰਤ ਵਿਚ ਮੌਜੂਦ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਮ੍ਰਿਤਕ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਗਗਨਦੀਪ ਜੌਲੀ ਜਲਾਲਪੁਰ ਸੀਨੀਅਰ ਵਾਈਸ ਪ੍ਰਧਾਨ ਯੂਥ ਕਾਂਗਰਸ ਪੰਜਾਬ, ਯੂਥ ਕਾਂਗਰਸ ਵਾਈਸ ਪ੍ਰਧਾਨ ਮਾਧਵ ਸਿੰਗਲਾ, ਹਲਕਾ ਦਿਹਾਤੀ ਪ੍ਰਧਾਨ ਰਿਧਮ ਸ਼ਰਮਾ, ਹਲਕਾ ਸਹਿਰੀ ਪ੍ਰਧਾਨ ਅਭਿਨਵ ਸ਼ਰਮਾ, ਸੰਤ ਬੰਗਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਹਰਦੀਪ ਸਿੰਘ ਖਹਿਰਾ, ਐਡਵੋਕੇਟ ਸੇਵਕ ਸਿੰਘ ਝਿੱਲ, ਅਮਰਪ੍ਰੀਤ ਸਿੰਘ ਬੌਬੀ, ਬੁਵੇਸ਼ ਤਿਵਾੜੀ, ਪ੍ਰਵੀਨ ਰਾਵਤ ਬਲਾਕ ਪ੍ਰਧਾਨ ਤ੍ਰਿਪੜੀ, ਹੇਮੰਤ ਪਾਠਕ ਬਲਾਕ ਪ੍ਰਧਾਨ ਬਿਸ਼ਨ ਨਗਰ, ਜਰਨਲ ਸਕੱਤਰ ਰੋਹਿਤ ਗਰਗ, ਰਵਿੰਦਰ ਸਿੰਘ ਰਵੀ ਮੱਟੂ, ਕਰਮਨਪ੍ਰੀਤ ਸਿੰਘ, ਸੁੱਚਾ ਸਿੰਘ, ਅਰੁਣ ਤਿਵਾੜੀ, ਪ੍ਰੋਫੈਸਰ ਰਣਜੀਤ, ਜਤਿਨ ਪਰੋਚਾ ਵਾਈਸ ਪ੍ਰਧਾਨ ਕਿਲਾ ਮੁਬਾਰਕ, ਜੀਤੂ, ਜਸਵੰਤ ਬੰਤ ਬਲਾਕ ਪ੍ਰਧਾਨ ਬੀ. ਸੀ. ਸੈੱਲ, ਦਲਜੀਤ ਚਾਹਲ, ਨਿੱਪੀ ਵਿਰਕ, ਐਡਵੋਕੇਟ ਰੋਹਿਤ ਸ਼ਰਮਾ, ਕਰਮਜੀਤ ਲਚਕਾਣੀ ਸਾਬਕਾ ਸਰਪੰਚ, ਜਸਵਿੰਦਰ ਜਰਗੀਆਂ, ਇੰਦਰਜੀਤ ਸੋਨੀਆ, ਕੁਲਦੀਪ ਖੰਡੋਲੀ, ਵਿਵੇਕ ਸ਼ਰਮਾ, ਕਸੀਸ ਕਪਿਲਾ, ਗੌਰਵ ਸੂਦ, ਗੁਰਮੀਤ ਸਿੰਘ ਪੰਚ, ਕ੍ਰਿਸ਼ਨ ਸਿੰਗਲਾ, ਰਘਵੀਰ ਸਿੰਘ ਰੋਡਾ ਸਾਬਕਾ ਸਰਪੰਚ ਰਜਿੰਦਰ ਮੰਡੌਰ, ਹਰਮੇਸ਼ ਹਿਆਣਾ, ਕੇ. ਕੇ. ਬਾਲੂ, ਗੁਰਮੀਤ ਚੌਹਾਨ, ਵਿਵੇਕ, ਰਿੰਕੂ,ਅਸਵਾਨੀ, ਮੰਨੂ ਧਾਲੀਵਾਲ, ਸੌਰਵ ਵਾਲੀਆ, ਰਿਧਮ ਸੇਠੀ, ਦਲਜੀਤ ਚਹਿਲ, ਬੋਬੀ ਢਿੱਲੋਂ, ਸਾਹਿਲ ਧੀਮਾਨ, ਰਾਹੁਲ, ਸੌਰਵ ਵਾਲਿਆਂ, ਈਮਰਾਨ ਖਾਨ, ਨਦੀਮ ਖਾਨ ਤੇ ਹੋਰ ਹਾਜ਼ਰ ਰਹੇ।