12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪੰਜਾਬ ਸਰਕਾਰ ਬਦਲਾਅ ਦੇ ਨਾਂਅ ’ਤੇ ਡੰਡੇ ਦੀ ਰਾਜਨੀਤੀ ਕਰ ਰਹੀ-ਬੀਬੀ ਕਰਮਜੀਤ ਕੌਰ

ਅਜੀਤ ਡੈਸਕ 24-07-2026
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)-ਪੰਜਾਬ ਵਿਚ ਬਦਲਾਅ ਦੇ ਨਾਂਅ ’ਤੇ ਆਈ ਸਰਕਾਰ ਔਰਤਾਂ ’ਤੇ ਲਾਠੀਆਂ ਵਰਾਂ ਰਹੀ ਹੈ। ਇਸ ਨਾਲ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਗਿਆ ਸਰਕਾਰ ਮੰਗਾਂ ਮੰਨਣ ਦੀ ਬਜਾਏ ਡੰਡੇ ਦੀ ਰਾਜਨੀਤੀ ਕਰ ਰਹੀ ਹੈ। ਇਹ ਪ੍ਰਗਟਾਵਾ ਟਾਹਲੀ ਵਾਲਾ ਚੌਕ ਵਿਚ ਇਸ਼ਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਤੇ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਕੌਸਲਰ ਰਣਜੀਤ ਸਿੰਘ ਰਾਣਾ ਵੀ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਔਰਤਾਂ ’ਤੇ ਜੁਲਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਬਰਨਾਲਾ ਵਿਚ ਸਫਾਈ ਸੇਵਕ ਔਰਤਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਪ ਪਾਰਟੀ ਦਾ ਚੋਣਾਂ ਵਿਚ ਬਿਸਤਰਾ ਗੋਲ ਕਰੇਗੀ ਅਤੇ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਇਸ ਮੌਕੇ ਬੀਬੀ ਬਲਵਿੰਦਰ ਕੌਰ ਚੀਮਾਂ, ਬੀਬੀ ਐਮ. ਸੀ. ਜਸਵੀਰ ਕੌਰ, ਬੀਬੀ ਲਖਵਿੰਦਰ ਕੌਰ, ਸ਼ੰਕੁਤਲਾ ਬਾਜਵਾ, ਜ਼ੋਤੀ ਰਾਣੀ, ਜਸਵਿੰਦਰ ਕੌਰ, ਮਨਜੀਤ ਕੌਰ ਖਰਾਜਪੁਰ, ਭਾਗ ਕੌਰ, ਸ਼ਿੰਦਰ ਕੌਰ, ਮਹਿੰਦਰ ਕੌਰ, ਕੌਸਲਰ ਅਰਵਿੰਦਰ ਪਾਲ ਸਿੰਘ ਰਾਜੂ, ਸੀਨੀਅਰ ਆਗੂ ਬਲਵਿੰਦਰ ਸਿੰਘ ਨੇਪਰਾਂ, ਭੁਪਿੰਦਰ ਸਿੰਘ ਗੋਲੂ, ਅੰਮ੍ਰਿਤ ਪਾਲ ਸਿੰਘ ਖਾਲਸਾ, ਮੰਗਤ ਸਿੰਘ ਮੰਗੂ ਤੇ ਹੋਰ ਪਾਰਟੀ ਵਰਕਰ ਹਾਜਰ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਸਰਪ੍ਰਸਤੀ ਹੇਠ ਤੇਜ਼ਾ ’ਚ ਸਮਾਜਿਕ ਸਮਾਗਮ ਅਗਲੀ ਖ਼ਬਰ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨੂੰ ਅਚਾਨਕ ਲੱਗੀ ਅੱਗ, ਮੀਟਰ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।