12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨੂੰ ਅਚਾਨਕ ਲੱਗੀ ਅੱਗ, ਮੀਟਰ ਸੜ ਕੇ ਸੁਆਹ

ਅਜੀਤ ਡੈਸਕ 24-07-2026
ਬਨੂੜ, 23 ਜੁਲਾਈ (ਭੁਪਿੰਦਰ ਸਿੰਘ)-ਚੌਧਰੀ ਡਾਇਰੀ ਨੇੜੇ ਪੁਰਾਣਾ ਡਾਕਖਾਨਾ ਬਨੂੜ ਕੋਲ ਲੱਗੇ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨੂੰ ਸਪਾਰਕਿੰਗ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਦਰਜਨ ਦੇ ਕਰੀਬ ਬਿਜਲੀ ਦੇ ਮੀਟਰ ਸੜ ਕੇ ਸੁਆਹ ਹੋ ਗਏ। ਇਸ ਸੰਬੰਧੀ ਵਾਰਡ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰੇਲੂ ਬਿਜਲੀ ਦੀ ਸਪਲਾਈ ਵਾਲੇ ਮੀਟਰ ਬਕਸੇ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੁਪਹਿਰ ਵੇਲੇ ਅਚਾਨਕ ਸਪਾਰਕਿੰਗ ਹੋਣ ਕਾਰਨ ਮੀਟਰਾਂ ਵਾਲੇ ਬਕਸੇ ਨੂੰ ਅੱਗ ਲੱਗ ਗਈ, ਜਿਸ ਕਾਰਨ ਬਕਸੇ ਵਿਚ ਲੱਗੇ ਹੋਏ ਮੀਟਰ ਸੜ ਕੇ ਸੁਆਹ ਹੋ ਗਏ। ਮੀਟਰ ਬਕਸੇ ਨੂੰ ਅੱਗ ਲੱਗ ਜਾਣ ਕਾਰਨ ਘਰਾਂ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਘਰਾਂ ਦੀ ਬਿਜਲੀ ਸਪਲਾਈ ਚਾਲੂ ਕੀਤੀ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪਿਛਲੀ ਖ਼ਬਰ ਪੰਜਾਬ ਸਰਕਾਰ ਬਦਲਾਅ ਦੇ ਨਾਂਅ ’ਤੇ ਡੰਡੇ ਦੀ ਰਾਜਨੀਤੀ ਕਰ ਰਹੀ-ਬੀਬੀ ਕਰਮਜੀਤ ਕੌਰ ਅਗਲੀ ਖ਼ਬਰ ਸਨਾਤਨ ਯੁਵਾ ਸੰਘ ਵਲੋਂ ਸ਼ਿਆਮ ਬਾਬਾ ਦਾ ਵਿਸ਼ਾਲ ਜਾਗਰਣ ਸ਼ਰਧਾ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।