12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਕੀਲਾਂ ਦੀ ਹੜਤਾਲ ਲਗਾਤਾਰ 18ਵੇਂ ਦਿਨ ਜਾਰੀ ਰਹੀ-ਸਮਾਣਾ ਦੇ 6 ਵਕੀਲਾਂ ਕੀਤੀ ਭੁੱਖ ਹੜਤਾਲ

ਅਜੀਤ ਡੈਸਕ 24-07-2026
aਸਮਾਣਾ, 23 ਜੁਲਾਈ (ਸਾਹਿਬ ਸਿੰਘ)-ਲੀਗਲ ਏਡ ਡਿਫੈਂਸ ਕਾਊਂਸਲ (ਐਲ .ਏ. ਡੀ. ਸੀ.) ਸਿਸਟਮ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦਿਆਂ ਬਾਰ ਐਸੋਸੀਏਸ਼ਨ ਸਮਾਣਾ ਦੇ ਛੇ ਵਕੀਲਾਂ ਨੇ ਨਿਆਂਇਕ ਅਦਾਲਤ ਕੰਪਲੈਕਸ ਸਮਾਣਾ ਵਿਖੇ ਇਕ ਦਿਨ ਦੀ ਸ਼ਾਂਤਮਈ ਭੁੱਖ ਹੜਤਾਲ ਕੀਤੀ। ਹੜਤਾਲ ਦਾ ਇਹ 18ਵਾਂ ਦਿਨ ਸੀ। ਅਜੇ ਵੀ ਬੇੜੀ ਕਿਸੇ ਤਣ-ਪਤਣ ਲੱਗਦੀ ਨਹੀਂ ਦਿਸਦੀ। ਬਾਰ ਐਸੋਸੀਏਸ਼ਨ ਵਲੋਂ ਪਾਸ ਕੀਤੇ ਮਤੇ ਅਨੁਸਾਰ ਇਹ ਫ਼ੈਸਲਾ ਜੁਆਇੰਟ ਐਕਸ਼ਨ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਿਆ ਗਿਆ ਹੈ। ਹੜਤਾਲ ਦਾ ਮਕਸਦ ਕਾਨੂੰਨੀ ਪੇਸ਼ੇ ਦੀ ਰੱਖਿਆ ਕਰਨਾ ਤੇ ਆਮ ਲੋਕਾਂ ਲਈ ਇਨਸਾਫ਼ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਚੱਲ ਰਹੇ ਅੰਦੋਲਨ ਨੂੰ ਸਮਰਥਨ ਦੇਣਾ ਹੈ। ਭੁੱਖ ਹੜਤਾਲ ਵਿਚ ਐਡਵੋਕੇਟ ਕਸ਼ਮੀਰ ਸਿੰਘ ਵਿਰਕ, ਰਵਿੰਦਰ ਕੁਮਾਰ ਸਹੋਤਾ, ਦਵਿੰਦਰ ਸਿੰਘ ਢਿੱਲੋਂ, ਵਿਪਿਨ ਕੁਮਾਰ ਬਾਂਸਲ, ਪਿ੍ਰਥਪਾਲ ਸਿੰਘ ਰਵੇਲ ਤੇ ਅਰਨਦੀਪ ਸਿੰਘ ਸੰਧੂ ਸ਼ਾਮਿਲ ਸਨ। ਇਹ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਅਦਾਲਤੀ ਕੰਪਲੈਕਸ ਵਿਚ ਕੀਤੀ ਗਈ। ਬਾਰ ਐਸੋਸੀਏਸ਼ਨ ਸਮਾਣਾ ਨੇ ਆਪਣੇ ਸਮੂਹ ਮੈਂਬਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸ਼ਾਂਤਮਈ ਤੇ ਲੋਕਤੰਤਰੀ ਅੰਦੋਲਨ ਨੂੰ ਆਪਣਾ ਨੈਤਿਕ ਸਮਰਥਨ ਦੇਣ ਅਤੇ ਕਾਨੂੰਨੀ ਪੇਸ਼ੇ ਦੇ ਹਿਤਾਂ ਦੀ ਰੱਖਿਆ ਲਈ ਇਕਜੁੱਟ ਹੋਣ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਐਲ. ਏ. ਡੀ. ਸੀ. ਸਿਸਟਮ ਦੇ ਵਿਰੋਧ ਵਿਚ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਤੇ ‘ਚੱਕਰਾ ਸਟ੍ਰੈਟਜਿਕ ਫੋਰਮ’ ਦਰਮਿਆਨ ਹੋਇਆ ਇਕਰਾਰਨਾਮਾ ਅਗਲੀ ਖ਼ਬਰ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਸਰਕਾਰਾਂ ਮੇਜ਼ ’ਤੇ ਬੈਠ ਕੇ ਹੱਲ ਕਰਨ ਮਸਲੇ-ਪ੍ਰਨੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।