10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਬਕਾ ਵਿਧਾਇਕ ਕੰਬੋਜ ਨੇ ਕਰਾਲਾ ਦੇ ਵਸਨੀਕਾਂ ਨਾਲ ਧੱਕੇਸ਼ਾਹੀ ਵਿਰੁੱਧ ਡਟ ਕੇ ਸਾਥ ਦੇਣ ਦਾ ਕੀਤਾ ਐਲਾਨ

ਅਜੀਤ ਡੈਸਕ 15-07-2026
ਬਨੂੜ, 14 ਜੁਲਾਈ (ਭੁਪਿੰਦਰ ਸਿੰਘ)-ਪਿੰਡ ਕਰਾਲਾ ਦੇ ਇਕ ਵਿਅਕਤੀ ਵਲੋਂ ਗੇਟ ਲਗਾਉਣ ਦੇ ਮਾਮਲੇ ਸੰਬੰਧੀ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਹੁੰਚ ਕੇ ਪਿੰਡ ਕਰਾਲਾ ਦੇ ਵਸਨੀਕਾ ਦੀਆਂ ਸ਼ਿਕਾਇਤਾਂ ਨੂੰ ਸੁਣੀਆਂ ਤੇ ਬਨੂੜ ਪੁਲਿਸ ਵਲੋਂ ਕੀਤੀ ਗਈ ਵਧੀਕੀ ਵਿਰੁੱਧ ਮਹਿਲਾ ਕਮਿਸ਼ਨ ਕੋਲ ਜਾਣ ਦਾ ਐਲਾਨ ਕੀਤਾ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੰਘੇ ਦਿਨ ਪਿੰਡ ਕਰਾਲਾ ਦੇ ਵਸਨੀਕ ਗਗਨਜੋਤ ਸਿੰਘ ਵਲੋਂ ਸੱਤਾ ਦੇ ਨਸ਼ੇ ਵਿਚ ਚੂਰ ਆਮ ਆਦਮੀ ਪਾਰਟੀ ਦੀ ਹਲਕੇ ਦੀ ਵਿਧਾਇਕਾ ਦੀ ਸ਼ਹਿ ’ਤੇ ਨਾਜਾਇਜ਼ ਤੌਰ ’ਤੇ ਗਲੀ ਵਿਚ ਗੇਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੇਟ ਲੱਗਣ ਤੋਂ ਪਿੰਡ ਵਾਸੀ ਬਹੁਤ ਪਰੇਸ਼ਾਨ ਸਨ ਤੇ ਜਦੋਂ ਪਿੰਡ ਵਾਸੀਆਂ ਨੇ ਇਸ ਗੇਟ ਲਗਾਉਣ ’ਤੇ ਇਤਰਾਜ ਕੀਤਾ ਤਾਂ ਥਾਣਾ ਬਨੂੜ ਦੇ ਮੁਖੀ ਵਲੋਂ ਲੋਕਾਂ ’ਤੇ ਲਾਠੀਚਾਰਜ ਤੇ ਔਰਤਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਤੇ ਹਲਕਾ ਵਿਧਾਇਕਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲਿਖਤੀ ਸਮਝੌਤਾ ਹੋਣ ਦੇ ਬਾਵਜੂਦ ਵੀ ਗਲੀ ਵਿਚ ਗੇਟ ਲਗਾਉਣ ਵਾਲੇ ਗਗਨਜੋਤ ਸਿੰਘ ਵਲੋਂ ਅੱਜ ਇਸ ਥਾਂ ’ਤੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕਰਨ ਲਈ ਆਪਣੀ ਟਰਾਲੀ ਖੜ੍ਹਾ ਦਿੱਤੀ। ਉਨ੍ਹਾਂ ਜਦੋਂ ਕਿ ਜਿਸ ਥਾਂ ’ਤੇ ਕਬਜ਼ਾ ਕੀਤਾ ਗਿਆ ਹੈ ਉਸ ਦੇ ਨੇੜੇ ਹੀ ਪਿਛਲੇ ਸੌ ਸਾਲ ਪਹਿਲਾਂ ਬਣਾਈ ਗਈ ਧਰਮਸ਼ਾਲਾ ਹੈ। ਜਿਸ ਦੀਆਂ ਤਾਕੀਆਂ ਇਸ ਥਾਂ ਵੱਲ ਖੁੱਲਦੀਆਂ ਹਨ। ਸ੍ਰੀ ਕੰਬੋਜ ਨੇ ਪਿੰਡ ਵਾਸੀਆਂ ਅਤੇ ਪੀੜਤ ਔਰਤਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਥਾਣਾ ਮੁਖੀ ਬਨੂੜ ਵਲੋਂ ਔਰਤਾਂ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਉਹ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਣਗੇ ਤਾਂ ਜੋ ਇਸ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਲਕੇ ਦੀ ਵਿਧਾਇਕਾਂ ਦੀਆਂ ਧੱਕੇਸ਼ਾਹੀ ਵਿਰੁੱਧ ਪਿੰਡ ਵਾਸੀਆਂ ਤੇ ਹਲਕੇ ਦੇ ਲੋਕਾਂ ਨਾਲ ਡੱਟ ਕੇ ਖੜ੍ਹੇ ਹਨ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਕਰਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਜਗਤਾਰ ਸਿੰਘ ਕੰਬੋਜ ਸਾਬਕਾ ਪ੍ਰਧਾਨ ਨਗਰ ਕੌਂਸਲ ਬਨੂੜ, ਨੀਰਜ ਜੈਨ ਸ਼ਹਿਰੀ ਪ੍ਰਧਾਨ ਬਨੂੜ, ਹਰਪ੍ਰੀਤ ਸਿੰਘ ਸੋਨਿਕ, ਯਾਦਵਿੰਦਰ ਸ਼ਰਮਾ, ਸੋਨੂੰ ਜੈਨ, ਜੋਗਿੰਦਰ ਸਿੰਘ, ਗੁਰਮੀਤ ਕੌਰ, ਹਰਮਿੰਦਰ ਸਿੰਘ, ਸੋਮਤੀ ਦੇਵੀ, ਗੁਰਪ੍ਰੀਤ ਕੌਰ, ਨਿਸ਼ਾ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਦੇ ਨਗਰ ਕੌਂਸਲ ਸਨੌਰ ਤੇ ਕਦੇ ਪੁਲਿਸ ਥਾਣਾ ਸਨੌਰ, ਪ੍ਰੰਤੂ ਫਿਰ ਵੀ ਨਹੀਂ ਹੋ ਰਿਹਾ ਸ਼ਿਕਾਇਤ ਦਾ ਹੱਲ - ਕਾਲੋਨੀ ਵਾਸੀ ਅਗਲੀ ਖ਼ਬਰ ਟੀਮ ਤੇਜਿੰਦਰ ਮਹਿਤਾ ਵਲੋਂ “ਮੇਰਾ ਮਾਣ ਭਗਵੰਤ ਮਾਨ” ਜਨ ਸੰਪਰਕ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।