10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਰੁਜ਼ਗਾਰ ਮੇਲੇ ਦੌਰਾਨ 70 ਸਿੱਖਿਆਰਥੀਆਂ ਦੀ ਚੋਣ

ਅਜੀਤ ਡੈਸਕ 15-07-2026
ਰਾਜਪੁਰਾ, 14 ਜੁਲਾਈ (ਜੀ.ਪੀ. ਸਿੰਘ)-ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਵਿਖੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਦੀਪਾਲੀ ਦੀ ਅਗਵਾਈ ਹੇਠ ਰੋਜ਼ਗਾਰ ਅਪ੍ਰੈਂਟਸ਼ਿਪ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਯਸ਼ੋਧਾ ਮੋਟਰ ਪ੍ਰਾਈਵੇਟ ਲਿਮਟਿਡ ਬਹਾਦਰਗੜ੍ਹ, ਪਟਿਆਲਾ ਅਤੇ ਅਲਾਇੰਸ ਇੰਟੀਗ੍ਰੇਟਿਡ ਮੈਟਾਲਿਕਸ ਲਿਮਟਿਡ ਸਰਾਏ ਬਣਜਾਰਾ ਵਲੋਂ ਵੱਖ-ਵੱਖ ਟਰੇਡਾਂ ਦੇ ਪਾਸ ਆਉਟ ਅਤੇ ਫਾਈਨਲ ਸਾਲ ਦੇ ਸਿੱਖਿਆਰਥੀਆਂ ਦੀ ਇੰਟਰਵਿਊ ਲਈ ਗਈ। ਇਸ ਮੇਲੇ ਵਿਚ 106 ਸਿੱਖਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਜਿਨ੍ਹਾਂ ਵਿਚੋਂ ਕੰਪਨੀਆਂ ਵਲੋਂ 70 ਸਿੱਖਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਅਤੇ ਮੌਕੇ ’ਤੇ ਹੀ ਪੇਸ਼ਕਸ਼ ਪੱਤਰ ਦੇ ਦਿੱਤਾ ਗਿਆ। ਇਸ ਮੇਲੇ ਦਾ ਪ੍ਰਬੰਧ ਲਵਪ੍ਰੀਤ ਕੌਰ ਪਲੇਸਮੈਂਟ ਅਫ਼ਸਰ, ਜਸਪ੍ਰੀਤ ਸਿੰਘ, ਸੋਹਨ ਲਾਲ, ਹਰਵਿੰਦਰ ਸਿੰਘ, ਅਮਿਤ ਸੈਣੀ, ਕੁਲਵਿੰਦਰ ਸਿੰਘ (ਸਾਰੇ ਇੰਸਟਰਕਟਰ), ਕੁਲਦੀਪ ਸਿੰਘ ਪੀ.ਟੀ.ਆਈ. ਅਤੇ ਨੈਨਸੀ ਗਾਂਧੀ ਕਲਰਕ ਦੀ ਦੇਖ-ਰੇਖ ਵਿਚ ਕੀਤਾ ਗਿਆ।
ਪਿਛਲੀ ਖ਼ਬਰ ਐਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਿਚ ‘ਨੋ ਵਰਕ’ ਅਣਮਿੱਥੇ ਸਮੇਂ ਲਈ ਜਾਰੀ ਅਗਲੀ ਖ਼ਬਰ ‘ਆਪ’ ਹਮੇਸ਼ਾ ਆਪਣੇ ਵਰਕਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ-ਮਨਿੰਦਰਜੀਤ ਸਿੰਘ ਵਿੱਕੀ ਘਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।