10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨਾਭਾ ਦੇ ਨੇੜਲੇ ਪਿੰਡ ਬੋੜਾਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਦੁਕਾਨ ਅੱਗੇ ਲਗਾਇਆ ਧਰਨਾ

ਅਜੀਤ ਡੈਸਕ 11-07-2026
ਨਾਭਾ, 10 ਜੁਲਾਈ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਵਿਖੇ ਦਿਨ ਪ੍ਰਤੀ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਜਿਸ ਤੋਂ ਪਿੰਡ ਵਾਸੀ ਤੇ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਅਜਿਹਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਿੰਡ ਬੋੜਾਂ ਕਲਾਂ ਦੀ ਗ੍ਰਾਮ ਪੰਚਾਇਤ, ਉਥੇ ਦੇ ਵਸਨੀਕਾ ਤੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਪੱਪੂ ਨਾਂਅ ਦੀ ਬਰਤਨਾਂ ਦੀ ਦੁਕਾਨ ਅੱਗੇ ਧਰਨਾ ਲਗਾਇਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਚਮਕੌਰ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪਿਛਲੇ ਦਿਨੀ ਟ੍ਰਾਂਸਫਾਰਮਰ ਤੋਂ ਤਾਰਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਵੇਖਦੇ ਹੋਏ ਮੋਟਰਾਂ ਦੇ ਟਰਾਂਸਫਾਰਮਰ ਤੇ ਤਾਰਾਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਚੋਰ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਚੋਰ ਚੋਰੀ ਦੀ ਤਾਂਬੇ ਦੀਆਂ ਤਾਰਾਂ ਨੂੰ ਖਰੀਦਣ ਵਾਲਾ ਪੱਪੂ ਬਰਤਨ ਵਾਲਾ ਨਾਂਅ ਦੀ ਦੁਕਾਨਦਾਰ ਨੂੰ ਵੇਚਦਾ ਸੀ। ਉਨ੍ਹਾਂ ਕਿਹਾ ਕਿ ਚੋਰ ਨੇ ਪੰਚਾਇਤ ਕੋਲ ਮੰਨਿਆ ਹੈ ਕਿ 10 ਕਿੱਲੋ ਤਾਰ ਵੇਚੀ ਹੈ। ਉਨ੍ਹਾਂ ਦੱਸਿਆ ਕਿ ਆਸ-ਪਾਸ ਪਿੰਡ ਦੇ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਬਿਜਲੀ ਮੋਟਰਾਂ ਤੋਂ ਟਰਾਂਸਫਾਰਮਰ ਤੇ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਚੌਕਸੀ ਵਰਤਦਿਆਂ ਕਥਿਤ ਤੌਰ ‘ਤੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਗ੍ਰਾਮ ਪੰਚਾਇਤ ਦਾ ਦੋਸ਼ ਹੈ ਕਿ ਇਹ ਵਿਅਕਤੀ ਚੋਰੀ ਕੀਤਾ ਸਾਮਾਨ ਇਕ ਦੁਕਾਨਦਾਰ ਨੂੰ ਵੇਚਦਾ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਉਸ ਦੁਕਾਨਦਾਰ ਨੂੰ ਵੀ ਕਾਬੂ ਕਰ ਲਿਆ ਤੇ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸਤਿਗੁਰ ਸਿੰਘ, ਜਗਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਚਮਕੌਰ ਸਿੰਘ, ਬਿਕਰ ਸਿੰਘ, ਬਗੇਲ ਸਿੰਘ, ਮਨੀ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਸੁਖਚੈਨ ਸਿੰਘ ਗੁਰਚੈਨ ਸਿੰਘ ਕੁਲਦੀਪ ਸਿੰਘ ਪਵਿੱਤਰ ਸਿੰਘ ਅਵਤਾਰ ਸਿੰਘ ਦਰਸ਼ਨ ਸਿੰਘ ਗੁਰਚਰਨ ਸਿੰਘ ਆਦਿ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਚੋਰੀ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਕਿਸਾਨਾਂ ਦਾ ਨੁਕਸਾਨ ਲਗਾਤਾਰ ਵਧਦਾ ਰਹੇਗਾ। ਮਾਮਲੇ ਸੰਬੰਧੀ ਜਦੋਂ ਪੁਲਿਸ ਦੇ ਮੁਲਾਜ਼ਮ ਨੇ ਕਿਹਾ ਕਿ ਚੋਰ ਤੇ ਚੋਰੀ ਦਾ ਮਾਲ ਖਰੀਦਣ ਵਾਲੇ ਦੁਕਾਨਦਾਰ ਪੱਪੂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਹੈ, ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਹੀ ਨਤੀਜਾ ਸਾਹਮਣੇ ਆਵੇਗਾ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੂੰ ਮਿਲਿਆ ਆਲ ਇੰਡੀਆ ਕਾਂਗਰਸ ਦਾ ਬੈੈਸਟ ਪ੍ਰਫਾਰਮਰ ਐਵਾਰਡ ਅਗਲੀ ਖ਼ਬਰ ‘ਸਤਲੁਜ’ ਫਿਲਮ ਦੀ ਰਿਲੀਜ਼ ਨਾਲ ਪੰਜਾਬ ’ਚ ਫਿਰਕੂ ਤਣਾਅ ਤੇ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ-ਐਡ. ਸੂਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।