10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਸਤਲੁਜ’ ਫਿਲਮ ਦੀ ਰਿਲੀਜ਼ ਨਾਲ ਪੰਜਾਬ ’ਚ ਫਿਰਕੂ ਤਣਾਅ ਤੇ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ-ਐਡ. ਸੂਲਰ

ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੌੜ)-ਸੀਨੀਅਰ ਹਿੰਦੂ ਨੇਤਾ ਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਮਨ ਗਰਗ ਸੂਲਰ ਨੇ ਕਿਹਾ ਕਿ ਸਾਲ 2022 ਵਿਚ ਪੰਜਾਬ ਵਿਚ 1984 ਤੋਂ 1994 ਤੱਕ ਚੱਲੇ ਅੱਤਵਾਦ ਦੇ ਦੌਰ ’ਤੇ ਬਣੀ ਫ਼ਿਲਮ ਪੰਜਾਬ 95 ਦੇ ਅਨੇਕਾਂ ਦ੍ਰਿਸ਼ਾਂ ’ਤੇ ਸੈਂਸਰ ਬੋਰਡ ਵਲੋਂ ਕੱਟ ਲਗਾਉਣ ਦੀ ਹਦਾਇਤ ਕੀਤੀ ਸੀ ਪਰ ਹੁਣ ਪਿਛਲੇ ਦਿਨੀਂ ਫਿਲਮ ਨਿਰਮਾਤਾਵਾਂ ਵਲੋਂ ਫਿਲਮ ਵਿਚ ਸੈਂਸਰ ਬੋਰਡ ਵਲੋਂ ਹਦਾਇਤ ਕੀਤੇ ਦ੍ਰਿਸ਼ਾਂ ’ਤੇ ਕੱਟ ਨਾ ਲਗਾ ਕੇ ਅਤੇ ਉਸੇ ਫ਼ਿਲਮ ਦਾ ਨਾਮ ‘ਸਤਲੁਜ’ ਰੱਖ ਕੇ ਸਿੱਧਾ ਜ਼ੀ5 ਪਲੇਟਫਾਰਮ ’ਤੇ ਪਾ ਕੇ ਸਮਾਜਿਕ ਸਦਭਾਵਨਾ, ਰਾਸ਼ਟਰੀ ਏਕਤਾ, ਕਨੂੰਨੀ ਵਿਵਸਥਾ ਨੂੰ ਚੁਨੌਤੀ ਦੇਣਾ ਅਤੇ ਜਨਤਕ ਸ਼ਾਂਤੀ ਨੂੰ ਭੰਗ ਕਰਨਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਗਰਗ ਸੂਲਰ ਨੇ ਕਿਹਾ ਕਿ ਫਿਲਮ ‘ਸਤਲੁਜ’ ਦੀ ਸਮੱਗਰੀ ਅਤੀਤ ਦੀਆਂ ਵਿਵਾਦਤ ਘਟਨਾਵਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੀ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਗਰਮਾ ਸਕਦਾ ਹੈ ਇਥੋਂ ਦੀ ਨੌਜਵਾਨੀ ਕੁਰਾਹੇ ਪੈ ਸਕਦੀ ਹੈ, ਜਿਸ ਨਾਲ ਪੰਜਾਬ ਦੀ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਵਿਗੜ ਸਕਦੀ ਹੈ।
ਪਿਛਲੀ ਖ਼ਬਰ ਨਾਭਾ ਦੇ ਨੇੜਲੇ ਪਿੰਡ ਬੋੜਾਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਦੁਕਾਨ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਲਈ ਅੱਜ ਤੇ ਕੱਲ੍ਹ ਸਾਰੇ ਪੋਲਿੰਗ ਬੂਥਾਂ ’ਤੇ ਲੱਗਣਗੇ ਦੋ ਦਿਨਾ ਐਸ. ਆਈ. ਆਰ. ਵਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।