10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਸਰਕਲ ਪੱਧਰੀ ਕਨਵੈਨਸ਼ਨ ਦੌਰਾਨ 15 ਦੇ ਰੋਸ ਧਰਨੇ ’ਚ ਸ਼ਾਮਿਲ ਹੋਣ ਅਪੀਲ-ਕੈਂਥ

ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਤਰਕਸ਼ੀਲ ਹਾਲ, ਪਟਿਆਲਾ ਵਿਖੇ ਸਰਕਲ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿਚ ਸਮੁੱਚੇ ਮੁਲਾਜ਼ਮਾਂ ਨੂੰ ਮੋਰਚੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 15 ਜੁਲਾਈ ਨੂੰ ਮੁੱਖ ਦਫਤਰ, ਪੀ. ਐਸ. ਪੀ. ਸੀ. ਐਲ., ਪਟਿਆਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸ ਸੰਬੰਧੀ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਮੈਂਬਰ ਜਗਰੂਪ ਸਿੰਘ ਮਹਿਮਦਪੁਰ ਤੇ ਗੁਰਵਿੰਦਰ ਸਿੰਘ ਗੁਰੂ ਵਲੋਂ ਦੱਸਿਆ ਗਿਆ ਕਿ ਮੋਰਚੇ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਬਿਜਲੀ ਨਿਗਮ ਮੈਨੇਜ਼ਮੈਂਟ ਨੂੰ ਕਈ ਵਾਰ ਸੰਘਰਸ਼ ਦਾ ਨੋਟਿਸ ਦਿੱਤਾ ਹੈ ਤੇ ਮੀਟਿੰਗ ਦੀ ਮੰਗ ਕੀਤੀ ਜਾਂਦੀ ਰਹੀ ਹੈ ਤਾਂ ਜੋ ਇਨ੍ਹਾਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਮੈਨੇਜ਼ਮੈਟ ਵਲੋਂ ਹਰ ਵਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੀਟਿੰਗਾਂ ਨਾ ਦੇ ਕੇ ਅਣਗੌਲਿਆਂ ਕੀਤਾ, ਜਿਸ ਕਾਰਨ ਮੋਰਚੇ ਵਲੋਂ ਮਜਬੂਰਨ 15 ਜੁਲਾਈ ਨੂੰ ਮੁੱਖ ਦਫਤਰ ਘੇਰਨ ਦਾ ਐਲਾਨ ਕੀਤਾ। ਕਨਵੈਨਸ਼ਨ ਨੂੰ ਗੁਰਚਰਨ ਸਿੰਘ, ਰਣਬੀਰ ਸਿੰਘ, ਸ਼ੇਰ ਸਿੰਘ, ਮੰਗਤ ਸਿੰਘ, ਅਨਿੱਲ ਕੁਮਾਰ, ਅਜੇ ਕੁਮਾਰ ਸ਼ੈਲੀ, ਲਖਵੀਰ ਸਿੰਘ, ਪ੍ਰਮੋਧ ਕੁਮਾਰ ਆਦਿ ਵਲੋ ਸੰਬੋਧਿਤ ਕੀਤਾ ਗਿਆ।
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਵਲੋਂ ਸਮਾਣਾ ਬਲਾਕ ਦੇ ਸਰਪੰਚਾਂ ਨਾਲ ਮੀਟਿੰਗ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਟ ਕੀਤਾ ਆਪਣਾ ਨਾਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।