10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬੀ ’ਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਟ ਕੀਤਾ ਆਪਣਾ ਨਾਵਲ

ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ, ਜਿਸ ਨੇ ਭਾਰਤ ਸਰਕਾਰ ਦੀ ਯੋਜਨਾ ‘ਪੀ. ਐੱਮ. ਯੁਵਾ ਮੈਂਟਰਸ਼ਿਪ ਸਕੀਮ’ ਤਹਿਤ ਅਣਗੌਲ਼ੇ ਅਜ਼ਾਦੀ ਘੁਲਾਟੀਏ ਬੰਤਾ ਸਿੰਘ ਸੰਘਵਾਲ ਦੀ ਜ਼ਿੰਦਗੀ ‘ਤੇ ਅਧਾਰਿਤ ਨਾਵਲ ‘ਗ਼ਦਰ ਦੀ ਰਾਹ ‘ਤੇ’ ਲਿਖਿਆ ਹੈ, ਨੇ ਆਪਣਾ ਇਹ ਨਾਵਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭੇਟ ਕੀਤਾ। ਇਸ ਮੌਕੇ ਮੌਜੂਦ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਸਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੀ ਖੋਜਾਰਥੀ ਨੇ ਦੇਸ਼ ਦੇ ਅਣਗੌਲੇ ਨਾਇਕਾਂ ਦੀ ਇਤਿਹਾਸਕ ਦੇਣ ਨੂੰ ਖੋਜ ਰਾਹੀਂ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਇਤਿਹਾਸ ਦੇ ਅਣਫੋਲੇ ਪੰਨਿਆਂ ਨੂੰ ਰੋਸ਼ਨੀ ਵਿਚ ਲਿਆਉਂਦੇ ਹਨ, ਬਲਕਿ ਨਵੀਂ ਪੀੜ੍ਹੀ ਨੂੰ ਸਾਡੇ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼, ਦੇਸ਼ਭਗਤੀ ਅਤੇ ਬੇਮਿਸਾਲ ਕੁਰਬਾਨੀਆਂ ਤੋਂ ਵੀ ਜਾਣੂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਖੋਜਾਰਥੀਆਂ ਨੂੰ ਅਜਿਹੇ ਸਾਰਥਕ ਅਤੇ ਮਿਆਰੀ ਕਾਰਜਾਂ ਲਈ ਪ੍ਰੇਰਿਤ ਕਰਦੀ ਰਹੇਗੀ। ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ‘ਪੀ. ਐੱਮ. ਯੁਵਾ ਮੈਂਟਰਸ਼ਿਪ ਸਕੀਮ’ ਭਾਰਤ ਦੇ ਅਣਗੌਲ਼ੇ ਅਜ਼ਾਦੀ ਘੁਲਾਟੀਆਂ ਦੇ ਜੀਵਨ ਨੂੰ ਉਭਾਰਨ ਨਾਲ਼ ਸੰਬੰਧਿਤ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਵਲੋਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹਾ ਸ਼ਾਨਦਾਰ ਕੰਮ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਸਰਕਲ ਪੱਧਰੀ ਕਨਵੈਨਸ਼ਨ ਦੌਰਾਨ 15 ਦੇ ਰੋਸ ਧਰਨੇ ’ਚ ਸ਼ਾਮਿਲ ਹੋਣ ਅਪੀਲ-ਕੈਂਥ ਅਗਲੀ ਖ਼ਬਰ ਚੇਅਰਮੈਨ ਤੇਜਿੰਦਰ ਮਹਿਤਾ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।