09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਖਾਣ-ਪੀਣ ਦੀ ਰੇਸ਼ੋ ਜੇਕਰ ਸਹੀ ਹੋਵੇ ਤਾਂ ਹਰ ਮਨੁੱਖ ਤੰਦਰੁਸਤ ਰਹੇਗਾ-ਨਿਊਟ੍ਰੀਸ਼ਨ ਕੋਚ ਪਰਮਜੀਤ ਕਾਲਰਾ

ਅਜੀਤ ਡੈਸਕ 07-07-2026
ਰਾਜਪੁਰਾ, 6 ਜੁਲਾਈ (ਜੀ.ਪੀ. ਸਿੰਘ)-ਸਥਾਨਕ ਸੀਨੀਅਰ ਸਿਟੀਜ਼ਨ ਕੌਂਸਲ ਵਿਖੇ ਪ੍ਰਧਾਨ ਇਕਬਾਲ ਸਿੰਘ ਸਭਰਵਾਲ ਦੀ ਪ੍ਰਧਾਨਗੀ ’ਚ ਕੌਂਸਲ ਦੀ ਮਹੀਨਾਵਰ ਬੈਠਕ ਹੋਈ, ਜਿਸ ’ਚ ਪਟਿਆਲਾ ਤੋਂ ਨਿਊਟ੍ਰੀਸ਼ਨ (ਪੋਸ਼ਣ) ਕੋਚ ਪਰਮਜੀਤ ਕਾਲੜਾ ਤੇ ਸਵਿਤਾ ਆਰਿਆ ਦੀ ਟੀਮ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਨੂੰ ਤੰਦਰੁਸਤ ਰਹਿਣ ਲਈ ਖਾਣ-ਪੀਣ ਸੰਬੰਧੀ ਜਾਣਕਾਰੀ ਦੇਣ ਪਹੁੰਚੇ। ਇਸ ਦੌਰਾਨ ਪਰਮਜੀਤ ਕਾਲੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਹਰ ਇਕ ਖਾਣ ਵਾਲੀ ਵਸਤੂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗਿਆ ਹੈ ਕਿਉਂਕਿ ਆਟਾ, ਦਾਲਾਂ, ਸਬਜ਼ੀਆਂ, ਦੁੱਧ ਦੇ ਉਤਪਾਦਨ ਹਰ ਇਕ ਦੀ ਪੈਦਾਵਾਰ ਬਿਨਾਂ ਜ਼ਹਿਰੀਲੀ ਦਵਾਈਆਂ ਤੋਂ ਨਹੀਂ ਹੋ ਰਹੀ। ਹਰ ਵਸਤੂ ’ਚ ਮਿਲਾਵਟ ਹੋ ਰਹੀ ਹੈ। ਇਸ ਸਮੇਂ ਵਿਚ ਹਰ ਵਿਅਕਤੀ ਨੂੰ ਖਾਣ-ਪੀਣ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਨੂੰ ਰੋਜ਼ਾਨਾ 30 ਫ਼ੀਸਦੀ ਪ੍ਰੋਟੀਨ, ਕਾਰਬੋਹਾਈਡਰੇਟਸ 40 ਫ਼ੀਸਦੀ ਅਤੇ ਵਧੀਆ ਫੈਟ ਦੀ ਮਾਤਰਾ ਵਿਚ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਖਾਣੇ ਵਿਚ ਸਲਾਦ, ਹਰੀਆਂ ਸਬਜ਼ੀਆਂ, ਦਾਲਾਂ ਤੇ ਕਣਕ ਦੀ ਰੋਟੀ ਬਹੁਤ ਘੱਟ ਖਾਓ, ਕਿਉਂਕਿ ਕਣਕ ਸਮੇਤ ਹੋਰ ਪੱਕੇ ਹੋਏ ਖਾਣੇ ਨਾਲ-ਨਾਲ ਵਿਅਕਤੀ ਨੂੰ ਸ਼ੂਗਰ ਵੱਧ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਟਾਮਿਨ, ਮਿਨਰਲ ਦੀ ਮਾਤਰਾ ਸਰੀਰ ਵਿਚ ਠੀਕ ਰੱਖਣੇ ਪੈਣਗੇ ਤੇ ਇਸ ਲਈ ਹਰ ਵਿਅਕਤੀ ਨੂੰ ਆਪਣੇ ਪਰਿਵਾਰਕ ਡਾਕਟਰ ਤੇ ਸਿਹਤ ਕੋਚ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਹਤ ਕੋਚ ਪਰਮਜੀਤ ਕਾਲੜਾ ਤੇ ਸਵਿਤਾ ਆਰੀਆ ਨੂੰ ਕੌਂਸਲ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਸਮੇਤ ਉਨ੍ਹਾਂ ਦੀ ਗਵਰਨਿੰਗ ਦੇ ਬਾਡੀ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਕੌਂਸਲ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਧੇ ਵਿਭਾਗੀ ਕੰਟਰੈਕਟ ਦੀ ਮੰਗ ਨੂੰ ਲੈ ਕੇ ਪਟਿਆਲਾ ਵਿਖੇ ਧਰਨਾ ਜਾਰੀ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਰਾਜਿੰਦਰਾ ਹਸਪਤਾਲ ਅੱਗੇ ਬੱਤੀਆਂ ਕਾਰਨ ਲੱਗਦੇ ਜਾਮ ਤੋਂ ਮਰੀਜ਼ ਤੇ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।