08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਰਾਜਿੰਦਰਾ ਹਸਪਤਾਲ ਅੱਗੇ ਬੱਤੀਆਂ ਕਾਰਨ ਲੱਗਦੇ ਜਾਮ ਤੋਂ ਮਰੀਜ਼ ਤੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 07-07-2026
ਪਟਿਆਲਾ, 6 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਐਮਰਜੰਸੀ ਹਾਲਾਤਾਂ ਵਿਚ ਕਈ ਜ਼ਿਲ੍ਹਿਆਂ ਦੇ ਮਰੀਜ਼ਾਂ ਵਲੋਂ ਆਪਣੇ ਇਲਾਜ ਲਈ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਰਾਜਿੰਦਰਾ ਹਸਪਤਾਲ ਵਿਚ ਪਹੁੰਚ ਕੀਤੀ ਜਾਂਦੀ ਹੈ ਪਰ ਜਦੋਂ ਉਹ ਹਸਪਤਾਲ ਦੇ ਨੇੜੇ ਪਹੁੰਚਦੇ ਹਨ ਤਾਂ ਉਥੇ ਲੱਗੀਆਂ ਬੱਤੀਆਂ ਕਾਰਨ ਵਾਹਨਾਂ ਦੀ ਲੰਬੀ ਲਾਇਨ ਵਿਚ ਮਰੀਜ਼ਾਂ ਨੂੰ ਆਪਣੇ ਵਾਹਨਾਂ ਸਮੇਤ ਖੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜੇਕਰ ਪਟਿਆਲਾ ਤੋਂ ਸੰਗਰੂਰ ਤੇ ਸੰਗਰੂਰ ਤੋਂ ਪਟਿਆਲਾ ਵੱਲ ਆਉਂਦੀ ਸੜਕ ’ਤੇ ਬੱਤੀਆਂ ਲੱਗਣ ਤੋਂ ਬਾਅਦ ਨਜ਼ਰ ਮਾਰੀ ਜਾਵੇ ਤਾਂ ਜਿਥੇ ਹਸਪਤਾਲ ਪਹੁੰਚਣ ਲਈ ਲੋਕ ਤੰਗ ਹੁੰਦੇ ਦਿੱਸਦੇ ਹਨ ਉਥੇ ਹੀ ਜਿਨ੍ਹਾਂ ਕਾਰਨਾਂ ਕਰਕੇ ਇਹ ਬੱਤੀਆਂ ਲਗਾਈਆਂ ਗਈਆਂ ਸਨ ਉਹ ਵੀ ਰਾਸ ਨਹੀਂ ਆਉਂਦਾ ਲੱਗਦਾ। ਦੱਸਣਯੋਗ ਹੈ ਕਿ ਰਾਜਿੰਦਰਾ ਹਸਪਤਾਲ ਤੋਂ ਮਰੀਜ਼ ਆਪਣੇ ਟੈਸਟ ਕਰਵਾਉਣ ਲਈ ਐਨ ਸਾਹਮਣੇ ਬਣੇ ਮੈਡੀਕਲ ਕਾਲਜ ਵਿਚ ਪਹੁੰਚਣ ਲਈ ਸੜਕ ਪਾਰ ਕਰਨ ਲਈ ਮਜ਼ਬੂਰ ਹਨ ਜਦਕਿ ਉਥੇ ਬਣੇ ਮਰੀਜ਼ਾਂ ਦੀ ਸਹੂਲਤ ਲਈ ਜ਼ਮੀਨਦੋਜ਼ ਰਸਤੇ ਨੂੰ ਬੰਦ ਕਰਨ ਦਾ ਹੁਣ ਤੱਕ ਕਾਰਨ ਪਤਾ ਨਹੀਂ ਲੱਗਾ। ਕਈ ਵਾਰੀ ਦੁਪਹਿਰ ਤੋਂ ਬਾਅਦ ਕਿਸੇ ਮਰੀਜ਼ ਨੂੰ ਟੈਸਟ ਕਰਵਾਉਣ ਜਾਣਾ ਹੀ ਨਹੀਂ ਹੁੰਦਾ ਤਾਂ ਵੀ ਦੂਜੇ ਪਾਸੇ ਆਉਂਦੇ ਰਾਹਗੀਰਾਂ ਨੂੰ ਬੱਤੀਆਂ ’ਤੇ ਬੇਵਜ੍ਹਾ ਖੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਸੜਕ ’ਤੇ ਵੀ ਭੀੜ ਵੱਧ ਜਾਂਦੀ ਹੈ। ਸਵੇਰ ਵੇਲੇ ਹਾਲਾਤ ਇਹ ਬਣ ਜਾਂਦੇ ਹਨ ਕਿ ਰਾਜਿੰਦਰਾ ਹਸਪਤਾਲ ਦੇ ਮੁੱਖ ਗੇਟ ਤੋਂ ਆਰਮੀ ਏਰੀਏ ਤੱਕ ਲੰਬੀ ਕਤਾਰ ਤੋਂ ਜਿਥੇ ਲੋਕ ਪ੍ਰੇਸ਼ਾਨ ਹੁੰਦੇ ਹਨ ਉਥੇ ਹੀ ਕਈ ਵਾਰੀ ਮਰੀਜ਼ਾਂ ਨੂੰ ਲੈ ਕੇ ਆ ਰਹੀ ਐਂਬੂਲੈਂਸ ਦੇ ਹੂਟਰ ਵੀ ਕੰਮ ਨਹੀਂ ਕਰਦੇ।
ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਰਾਹਗੀਰ ਕੁਲਦੀਪ ਕੌਰ, ਰਾਜ ਕੁਮਾਰ ਨੇ ਦੱਸਿਆ ਕਿ ਉਹ ਇਲਾਜ ਕਰਵਾਉਣ ਲਈ ਸੁਨਾਮ ਤੋਂ ਆਏ ਸਨ ਪਰ ਉਨ੍ਹਾਂ ਨੂੰ ਲੰਬਾ ਸਮਾਂ ਆਪਣੇ ਮਰੀਜ਼ ਨੂੰ ਲੈ ਕੇ ਸੜਕ ’ਤੇ ਇੰਤਜਾਰ ਕਰਨਾ ਪਿਆ। ਉਨ੍ਹਾਂ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਬੱਤੀਆਂ ਲਵਾਉਣੀਆਂ ਹੀ ਸਨ ਤਾਂ ਹਸਪਤਾਲ ਦੇ ਏਰੀਏ ਤੋਂ ਪਿੱਛੇ ਲਗਵਾਈਆਂ ਜਾਣ ਤਾਂ ਜੋ ਐਮਰਜੰਸੀ ਹਾਲਾਤਾਂ ’ਚ ਮਰੀਜ਼ ਨੂੰ ਲੈ ਕੇ ਉਸ ਦੇ ਸੰਬੰਧੀ ਸਮੇਂ ਸਿਰ ਹਸਪਤਾਲ ਵਿਚ ਪਹੁੰਚ ਕੇ ਉਸ ਦੀ ਜਾਨ ਬਚਾ ਸਕਣ। ਇਸ ਮੌਕੇ ਰਾਹਗੀਰਾਂ ਦਾ ਕਹਿਣਾ ਹੈ ਕਿ ਜਦੋਂ ਸ਼ਹਿਰ ਵਿਚ ਵੜਨ ਸਮੇਂ ਅੱਗੇ ਚੌਕਾਂ ’ਤੇ ਬੱਤੀਆਂ ਹਨ ਤਾਂ ਇਥੇ ਲਗਾਈਆਂ ਬੱਤੀਆਂ ਦਾ ਕੋਈ ਤੁੱਕ ਨਹੀਂ ਬਣਦਾ।
ਪਿਛਲੀ ਖ਼ਬਰ ਖਾਣ-ਪੀਣ ਦੀ ਰੇਸ਼ੋ ਜੇਕਰ ਸਹੀ ਹੋਵੇ ਤਾਂ ਹਰ ਮਨੁੱਖ ਤੰਦਰੁਸਤ ਰਹੇਗਾ-ਨਿਊਟ੍ਰੀਸ਼ਨ ਕੋਚ ਪਰਮਜੀਤ ਕਾਲਰਾ ਅਗਲੀ ਖ਼ਬਰ ਦੇਸ਼ ਭਗਤੀ ਦੀ ਮਹਾਨ ਵਿਚਾਰਧਾਰਾ ਦਾ ਨਾਂਅ ਸੀ ਸ਼ਿਆਮਾ ਪ੍ਰਸਾਦ ਮੁਖਰਜੀ-ਲਾਲਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।