05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪ੍ਰਾਇਮਰੀ ਸਕੂਲ ਲੌਟ ਵਿਖੇ ਕੁਲਵੰਤ ਸਿੰਘ ਨੇ ਬਤੌਰ ਸੀ.ਐਚ.ਟੀ. ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 05-07-2026
ਭਾਦਸੋਂ, 4 ਜੁਲਾਈ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕੁਲਵੰਤ ਸਿੰਘ ਨੇ ਅੱਜ ਬਲਾਕ ਸਿੱਖਿਆ ਦਫ਼ਤਰ ਭਾਦਸੋਂ -2 ਦੇ ਸਰਕਾਰੀ ਪ੍ਰਾਇਮਰੀ ਸਕੂਲ ਲੌਟ ਵਿਖੇ ਬਤੌਰ ਸੈਂਟਰ ਹੈਡ ਟੀਚਰ ਦਾ ਅਹੁਦਾ ਸੰਭਾਲਿਆ। ਸੀ.ਐਚ.ਟੀ.ਦਾ ਅਹੁਦਾ ਸੰਭਾਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਕੁਲਵੰਤ ਸਿੰਘ ਮੱਲੇਵਾਲ ਤੇ ਬਲਾਕ ਘਨੌਰ ਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ।ਇਸ ਮੌਕੇ ਨਰਿੰਦਰ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਰਮਨੀਕ ਕੌਰ ਤੇ ਕੁੱਕ ਤੋਂ ਇਲਾਵਾ ਸਮੂਹ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਹੈਰੀ ਮੁਖਮੈਲਪੁਰ ਸਟੇਟ ਯੂਥ ਸੈਕਟਰੀ ਨਿਯੁਕਤ ਅਗਲੀ ਖ਼ਬਰ ਕਿਸਾਨਾਂ ਲਈ ਮੀਂਹ ਬਣਿਆ ਵਰਦਾਨ, ਬਾਜ਼ਾਰਾਂ ’ਚ ਮੁੜ ਵਧੀ ਚਲਹਲ- ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।