05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਿਸਾਨਾਂ ਲਈ ਮੀਂਹ ਬਣਿਆ ਵਰਦਾਨ, ਬਾਜ਼ਾਰਾਂ ’ਚ ਮੁੜ ਵਧੀ ਚਲਹਲ- ਪਹਿਲ

ਅਜੀਤ ਡੈਸਕ 05-07-2026
ਭੁੱਨਰਹੇੜੀ, 4 ਜੁਲਾਈ (ਧਨਵੰਤ ਸਿੰਘ)- ਅੱਜ ਦੁਪਹਿਰ ਵੇਲੇ ਹੋਈ ਵਰਖਾ ਨੇ ਕਾਰਨ ਮੌਸਮ ਵਿਚ ਤਬਦੀਲੀ ਆ ਗਈ ,ਇਲਾਕੇ ਵਿਚ ਕਈ ਦਿਨਾਂ ਤੋਂ ਜਾਰੀ ਤਪਸ਼ ਅਤੇ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੀਂਹ ਦੇ ਨਾਲ ਚੱਲੀਆਂ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਜਿਸ ਨਾਲ ਲੋਕਾਂ ਦੇ ਚਿਹਰਿਆਂ ’ਤੇ ਰਾਹਤ ਅਤੇ ਖੁਸ਼ੀ ਦਿਖਾਈ ਦਿੱਤੀ। ਹਫਤੇ ਤੋਂ ਮੀਂਹ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਝੋਨੇ ਦੀ ਫਸਲ ਦਾ ਢੁਕਵਾ ਸਮਾਂ ਲੰਘਦਾ ਜਾ ਰਿਹਾ ਸੀ। ਦੂਸਰੇ ਪਾਸੇ ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਨੂੰ ਵੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਸੀ । ਖਾਸ ਤੌਰ ’ਤੇ ਖੇਤੀਬਾੜੀ ਸੈਕਟਰ ਕਾਫੀ ਪ੍ਰਭਾਵਿਤ ਹੋ ਰਿਹਾ ਸੀ । ਝੋਨੇ ਦੀ ਲੁਆਈ ਦਾ ਕੰਮ ਵੀ ਅਧੂਰਾ ਸੀ, ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਖੇਤਾਂ ਵਿਚ ਪਾਣੀ ਦੀ ਘਾਟ ਕਾਰਨ ਫਸਲਾਂ ਨੁਕਸਾਨ ਦੇ ਖਤਰੇ ਹੇਠ ਸਨ। ਕਿਸਾਨ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰ ਰਹੇ ਸਨ । ਅਜਿਹੇ ਸਮੇਂ ਵਿਚ ਹੋਈ ਇਹ ਵਰਖਾ ਝੋਨੇ ਦੀ ਫਸਲ ਲਈ ਵਰਦਾਨ ਸਾਬਤ ਹੋਈ ਹੈ, ਇਹ ਫਸਲਾਂ ਲਈ ਲਾਹੇਬਧ ਸਾਬਿਤ ਹੋਈ ਦੱਸਿਆ ਜਾਦਾਂ ਹੈ। ਇਸ ਦੇ ਨਾਲ ਹੀ, ਲਗਾਤਾਰ ਵਧ ਰਹੀ ਗਰਮੀ ਨੇ ਆਮ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੋਇਆ ਸੀ। ਦਿਨ ਦੇ ਸਮੇਂ ਘਰੋਂ ਬਾਹਰ ਨਿਕਲਣਾ ਲੋਕਾਂ ਲਈ ਮੁਸ਼ਕਿਲ ਬਣ ਗਿਆ ਸੀ । ਬਾਜ਼ਾਰਾਂ ਵਿਚ ਵੀ ਸੁੰਨਾਪਣ ਛਾਇਆ ਰਹਿੰਦਾ ਸੀ । ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਹੁਣ ਜਦੋਂ ਮੌਸਮ ਵਿੱਚ ਸੁਖਦ ਬਦਲਾਅ ਆਇਆ ਹੈ, ਬਜ਼ਾਰਾਂ ਵਿੱਚ ਮੁੜ ਰੌਣਕਾਂ ਵਾਪਸ ਪਰਤ ਗਈ ।
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਲੌਟ ਵਿਖੇ ਕੁਲਵੰਤ ਸਿੰਘ ਨੇ ਬਤੌਰ ਸੀ.ਐਚ.ਟੀ. ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਨੌਰ ’ਚ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜੇਤੂ ਖਿਡਾਰੀਆਂ ਦਾ ਸਨਮਾਨ ਸਰਕਾਰ ਬਣਨ ’ਤੇ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।