05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਿਜਲੀ ਦੀ ਘਾਟ ਨਾਲ ਕਿਸਾਨ ਹਾਹਾਕਾਰ ’ਚ, ਸਰਕਾਰ ਸੁੱਤੀ ਪਈ-ਕਿ੍ਸ਼ਨ ਸਿੰਘ ਸਨੌਰ

ਅਜੀਤ ਡੈਸਕ 05-07-2026
ਸਨੌਰ, 4 ਜੁਲਾਈ (ਮੋਹਣ ਸਿੰਘ ਭੱਟੀ)-ਪੰਜਾਬ ’ਚ ਬਿਜਲੀ ਦੀ ਭਾਰੀ ਘਾਟ ਕਾਰਨ ਕਿਸਾਨਾਂ ’ਚ ਹਾਹਾਕਾਰ ਮਚੀ ਹੋਈ ਹੈ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਸਨੌਰ ਇੰਚਾਰਜ ਕਮੇਟੀ ਮੈਂਬਰ ਕਿ੍ਰਸ਼ਨ ਸਿੰਘ ਸਨੌਰ ਨੇ ਖੇਤਾਂ ’ਚ ਕਿਸਾਨਾਂ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਨੌਰ ਨੇ ਕਿਸਾਨਾਂ ਦਾ ਦਰਦ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਸਿਰ ’ਤੇ ਹੈ, ਪਰ ਬਿਜਲੀ ਨਾਂ-ਮਾਤਰ ਆ ਰਹੀ ਹੈ। ਅੱਜ ਉਸ ਕੋਲੇ ਦੀ ਖ਼ਾਨ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੋ ਮੁੱਖ ਮੰਤਰੀ ਨੂੰ ਪੰਜਾਬ ’ਚ ਲੱਭੀ ਸੀ। ਨਾ ਕੋਲਾ ਮਿਲ ਰਿਹਾ, ਨਾ ਬਿਜਲੀ ਆ ਰਹੀ। ਕਿਸਾਨ ਮਹਿੰਗਾ ਡੀਜ਼ਲ ਫ਼ੂਕ ਕੇ ਫ਼ਸਲਾਂ ਬਚਾਉਣ ਲਈ ਮਜਬੂਰ ਹਨ, ਜਦਕਿ ਸਰਕਾਰ ਸੁੱਤੀ ਪਈ ਪੰਜਾਬ ਦੇ ਪੈਸੇ ’ਤੇ ਮੌਜਾਂ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਜਭਾਗ ਦਾ ਜ਼ਿਕਰ ਕਰਦਿਆਂ ਸਨੌਰ ਨੇ ਕਿਹਾ, ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਲੱਗੇ ਪਾਵਰ ਪਲਾਂਟਾਂ ਨੇ ਪੰਜਾਬ ਨੂੰ ਬਿਜਲੀ ਦੇ ਮਾਮਲੇ ’ਚ ਸਰਪਲੱਸ ਬਣਾ ਕੇ ਵੱਡਾ ਕਾਰਜ ਕੀਤਾ ਸੀ। ਉਸ ਸਮੇਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਮਿਲਦੀ ਸੀ। ਉਨ੍ਹਾਂ ਦੋਸ਼ ਲਾਇਆ, ‘‘ਭਾਵੇਂ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਜਾਂ ਹੁਣ ਸਾਢੇ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਨ੍ਹਾਂ ਨੇ ਬਿਜਲੀ ਪੈਦਾ ਕਰਨ ਲਈ ਇਕ ਰੁਪਿਆ ਵੀ ਨਹੀਂ ਖ਼ਰਚਿਆ। ਇਸੇ ਕਰਕੇ ਅੱਜ ਕਿਸਾਨ ਤੇ ਆਮ ਲੋਕ ਮੁਸ਼ਕਲਾਂ ਝੱਲ ਰਹੇ ਹਨ। ਅੱਤ ਦੀ ਗਰਮੀ ’ਚ ਲੋਕ ਤਰਾਹ-ਤਰਾਹ ਕਰ ਰਹੇ ਹਨ, ਪਰ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਕਿ੍ਰਸ਼ਨ ਸਿੰਘ ਸਨੌਰ ਨੇ ਚਿਤਾਵਨੀ ਦਿੰਦਿਆਂ ਕਿਹਾ, ‘‘ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਲੋਕ 2027 ਦੀਆਂ ਚੋਣਾਂ ’ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਪਏ ਹੋਏ ਹਨ। ਜੇਕਰ ਹੁਣ ਵੀ ਸਰਕਾਰ ਨੇ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਤੇ ਖ਼ਰਾਬ ਟਰਾਂਸਫ਼ਾਰਮਰ 24 ਘੰਟੇ ’ਚ ਬਦਲਣ ਦਾ ਪ੍ਰਬੰਧ ਨਾ ਕੀਤਾ, ਤਾਂ ਅਕਾਲੀ ਦਲ ਕਿਸਾਨਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ।
ਪਿਛਲੀ ਖ਼ਬਰ ਸਨੌਰ ’ਚ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜੇਤੂ ਖਿਡਾਰੀਆਂ ਦਾ ਸਨਮਾਨ ਸਰਕਾਰ ਬਣਨ ’ਤੇ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ... ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ- ਅਮਰ ਸੰਘੇੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।