06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਰਵਾਏ ਸਮਾਗਮ ਦੌਰਾਨ ਡਾਕਟਰ ਨਿਰਮਲ ਸਿੰਘ ਸਨਮਾਨਿਤ

ਅਜੀਤ ਡੈਸਕ 05-07-2026
ਧਾਰੀਵਾਲ, 4 ਜੁਲਾਈ (ਜੇਮਸ ਨਾਹਰ)-ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਵਿਖੇ ਦੇਸ਼ ਭਗਤ ਯੂਨੀਵਰਸਿਟੀ ਵਲੋਂ ਸਲਾਹਕਾਰ ਮੀਟਿੰਗ ਅਤੇ ਓਰੀਐਂਟੇਸ਼ਨ 2026 ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ। ਇਸ ਵਿਚ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਨੇ ਖ਼ਾਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਡਾ. ਹਰਸ਼ ਸਦਾਵਰਤੀ ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ, ਸ਼੍ਰੀ ਦਿਨੇਸ਼ ਸ਼ਰਮਾ ਸੇਲਜ਼ ਦੇਸ਼ ਭਗਤ ਯੂਨੀਵਰਸਿਟੀ, ਸ਼੍ਰੀ ਸੰਦੀਪ ਸ਼ਰਮਾ ਪ੍ਰਧਾਨ ਗੇਡੂਕੋਨੈਕਟ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਦੀ ਸ਼ਾਲਾਘਾ ਕੀਤੀ ਗਈ। ਡਾਕਟਰ ਨਿਰਮਲ ਸਿੰਘ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਵਿਚ ਸਿੱਖਣ ਦੀਆਂ ਬੇਅੰਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਇਸ ਸਲਾਹਕਾਰ ਮੀਟਿੰਗ ਅਤੇ ਓਰੀਐਂਟੇਸ਼ਨ 2026 ਦੇ ਸਮਾਗਮ ਵਿਚ ਸਿੱਖਿਆ ਅਤੇ ਵਿਕਾਸ ’ਚ ਉੱਤਮਤਾ ਵੱਲ ਇਕੱਠੇ ਹੋਣ, ਸਮਾਗਮ ਵਿਚ ਨੈੱਟਵਰਕਿੰਗ ਦੇ ਮੌਕੇ, ਕਾਰੋਬਾਰੀ ਵਿਕਾਸ ਸੰਭਾਵਨਾਵਾਂ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਿਸਾਨਾਂ ਦੀ ਸਹਿਮਤੀ ਬਿਨਾਂ ਜ਼ਮੀਨ ਨਹੀਂ ਦੇਵਾਂਗੇ- ਅਲੋਵਾਲ ਅਗਲੀ ਖ਼ਬਰ ਯੂਥ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।