06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਯੂਥ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਨਮਾਨ

ਅਜੀਤ ਡੈਸਕ 05-07-2026
ਸਮਾਣਾ, 4 ਜੁਲਾਈ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਯੂਥ ਕਾਂਗਰਸ ਦੀ ਭਰਤੀ ਤੇ ਚੋਣ ਪ੍ਰਕਿਰਿਆ ਵਿਚ ਵੱਖ-ਵੱਖ ਅਹੁਦਿਆਂ ਲਈ ਚੁਣੇ ਉਮੀਦਵਾਰਾਂ ਨੇ ਸਾਬਕਾ ਵਿਧਾਇਕ ਸਮਾਣਾ ਰਾਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਚੁਣੇ ਗਏ ਅਹੁਦੇਦਾਰਾਂ ਵਿਚ ਜੈਦੀਪ ਸੰਧੂ (ਜੱਗਾ ਪਟਵਾਰੀ) ਨੂੰ ਅਸੈਂਬਲੀ ਪ੍ਰਧਾਨ ਸਮਾਣਾ ਮਨਜੋਤ ਵੜੈਚ ਨੂੰ ਬਲਾਕ ਪ੍ਰਧਾਨ ਸਮਾਣਾ, ਮਨਪ੍ਰੀਤ ਸਿੰਘ ਮੈਣ ਨੂੰ ਬਲਾਕ ਪ੍ਰਧਾਨ ਪਸਿਆਣਾ, ਕਰਨਦੀਪ ਸੰਧੂ ਕਮਾਲਪੁਰ ਨੂੰ ਜਨਰਲ ਸਕੱਤਰ ਸਮਾਣਾ ਅਤੇ ਹਰਵਿੰਦਰ ਸਿੰਘ ਢਾਲਾ ਨੂੰ ਜਨਰਲ ਸਕੱਤਰ ਸਮਾਣਾ ਬਣਾਇਆ ਗਿਆ ਹੈ। ਇਸ ਮੌਕੇ ਨਵਦੀਪ ਸਿੰਘ ਵੜੈਚ, ਨਵਕਰਨ ਸੰਧੂ, ਬਿਕਰਮ ਵੜੈਚ, ਸਿਮੀ ਮਾਨ, ਸਤਿੰਦਰਪਾਲ, ਲਾਡੀ ਸੰਘ ਵਿਰਕ, ਲਾਡੀ ਮੈਣ, ਪ੍ਰੀਤ ਵਿਰਕ, ਦੀਪ ਧੀਮਾਨ, ਮਿੱਠੂ ਦਦਹੇੜਾ, ਪ੍ਰਭਜੀਤ ਮਾਹਲ, ਜਾਨਪਾਲ ਸੇਖੋਂ, ਭੁਪਿੰਦਰ ਸੰਧੂ, ਹਰਿੰਦਰ ਸਿੰਘ ਭਾਨਰਾ, ਕਾਰਜ ਧਰਮੇੜੀ, ਗੁਰਜੀਤ ਜ਼ੈਲਦਾਰ ਤੇ ਕਿਰਤ ਸਮਾਣਾ ਆਦਿ ਵੀ ਹਾਜ਼ਰ ਸਨ। ਚੋਣ ਤੋਂ ਬਾਅਦ ਇਹ ਸਾਰੇ ਨਵ-ਚੁਣੇ ਅਹੁਦੇਦਾਰ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੂੰ ਮਿਲੇ ਅਤੇ ਪਾਰਟੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ । ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਨੌਜਵਾਨ ਵਰਗ ਨੂੰ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਵੀ ਕੀਤੀ ।
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਰਵਾਏ ਸਮਾਗਮ ਦੌਰਾਨ ਡਾਕਟਰ ਨਿਰਮਲ ਸਿੰਘ ਸਨਮਾਨਿਤ ਅਗਲੀ ਖ਼ਬਰ ਦੇਵ ਮਾਨ ਨੇ ਪਿੰਡ ਗੋਬਿੰਦਗੜ੍ਹ ਛੰਨਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਕਿਹਾ, ਮੌਕੇ ’ਤੇ ਹੱਲ ਲਈ ਸੰਬੰਧਿਤ ਅਧਿਕਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।